2.3 C
Toronto
Wednesday, January 7, 2026
spot_img
Homeਭਾਰਤਚੀਨ ਦੀ ਫੌਜ ਨੇ ਫਿਰ ਕੀਤੀ ਕਸ਼ਮੀਰ ਦੇ ਭਾਰਤੀ ਖੇਤਰ 'ਚ ਘੁਸਪੈਠ

ਚੀਨ ਦੀ ਫੌਜ ਨੇ ਫਿਰ ਕੀਤੀ ਕਸ਼ਮੀਰ ਦੇ ਭਾਰਤੀ ਖੇਤਰ ‘ਚ ਘੁਸਪੈਠ

2ਲੱਦਾਖ ਖੇਤਰ ‘ਚ 6 ਕਿਲੋਮੀਟਰ ਅੰਦਰ ਤੱਕ ਦਾਖਲ ਹੋਈ ਚੀਨੀ ਫੌਜ, ਚੀਨ ਦਾ ਝੰਡਾ ਲਹਿਰਾਇਆ
ਲੱਦਾਖ : ਡੋਕਲਾਮ ਅੜਿੱਕੇ ਦੇ ਦੋ ਸਾਲ ਬਾਅਦ ਚੀਨ ਦੀ ਫੌਜ ਨੇ ਇਕ ਵਾਰ ਭਾਰਤੀ ਖੇਤਰ ਵਿਚ ਘੁਸਪੈਠ ਕੀਤੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਲੱਦਾਖ ਵਿਚ ਪੂਰਬੀ ਡੇਮਚੋਕ ਇਲਾਕੇ ਵਿਚ 6 ਕਿਲੋਮੀਟਰ ਅੰਦਰ ਤੱਕ ਘੁਸਪੈਠ ਕੀਤੀ ਅਤੇ ਆਪਣਾ ਝੰਡਾ ਲਹਿਰਾਇਆ। ਚੀਨ ਦੀ ਫੌਜ ਨੇ ਅਜਿਹੇ ਸਮੇਂ ‘ਤੇ ਘੁਸਪੈਠ ਕੀਤੀ ਹੈ ਜਦੋਂ ਸਥਾਨਕ ਨਿਵਾਸੀ ਤਿੱਬਤੀ ਧਰਮਗੁਰੂ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਹਨ।
ਜਾਣਕਾਰੀ ਮੁਤਾਬਕ ਡੇਮਚੋਕ ਦੇ ਸਰਪੰਚ ਨੇ ਚੀਨ ਦੀ ਫੌਜ ਵਲੋਂ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਇਹ ਫੌਜੀ ਵਾਹਨਾਂ ਵਿਚ ਸਵਾਰ ਹੋ ਕੇ ਭਾਰਤੀ ਇਲਾਕੇ ਵਿਚ ਆਏ ਅਤੇ ਚੀਨ ਦਾ ਝੰਡਾ ਲਹਿਰਾਇਆ। ਡੇਮਚੋਕ ਦੀ ਸਰਪੰਚ ਉਰਗੇਨ ਨੇ ਦੱਸਿਆ ਕਿ ਚੀਨ ਦੇ ਫੌਜੀ ਭਾਰਤੀ ਹੱਦ ਵਿਚ ਆਏ ਸਨ। ਉਨ੍ਹਾਂ ਦੱਸਿਆ ਕਿ ਚੀਨੀ ਫੌਜੀਆਂ ਦੇ ਡੇਮਚੋਕ ਵਿਚ ਆਉਣ ਦਾ ਮਕਸਦ ਕੁਝ ਹੋਰ ਨਜ਼ਰ ਆ ਰਿਹਾ ਸੀ।
ਫੌਜ ਦਾ ਦਾਅਵਾ : ਭਾਰਤੀ ਖੇਤਰ ‘ਚ ਦਾਖਲ ਨਹੀਂ ਹੋਏ ਚੀਨੀ ਫੌਜੀ
ਨਵੀਂ ਦਿੱਲੀ : ਭਾਰਤੀ ਖੇਤਰ ਵਿਚ ਇਕ ਵਾਰ ਫਿਰ ਚੀਨੀ ਫੌਜ ਦੀ ਘੁਸਪੈਠ ਦੀਆਂ ਖਬਰਾਂ ਦਾ ਭਾਰਤੀ ਫੌਜ ਨੇ ਖੰਡਨ ਕੀਤਾ ਹੈ। ਫੌਜ ਨੇ ਕਿਹਾ ਕਿ ਲੱਦਾਖ ਦੇ ਡੋਮਚੋਕ ਇਲਾਕੇ ਵਿਚ 6 ਜੁਲਾਈ ਨੂੰ ਚੀਨ ਦੇ ਲੋਕਾਂ ਨੇ ਲਾਈਨ ਆਫ ਐਕਚੂਅਲ ਕੰਟਰੋਲ (ਐਲਏਸੀ) ਪਾਰ ਨਹੀਂ ਕੀਤੀ ਸੀ। ਫੌਜ ਨੇ ਕਿਹਾ ਕਿ ਚੀਨੀ ਨਾਗਰਿਕ ਆਪਣੀ ਹੱਦ ਵਿਚ ਸਨ ਅਤੇ ਉਥੋਂ ਹੀ ਉਹ ਬੈਨਰ ਦਿਖਾ ਰਹੇ ਸਨ।

RELATED ARTICLES
POPULAR POSTS