6.9 C
Toronto
Friday, November 7, 2025
spot_img
Homeਭਾਰਤਟਾਈਟਲਰ ਕੇਸ: ਅਦਾਲਤ ਵੱਲੋਂ ਐੱਸਪੀ ਪੱਧਰ ਦਾ ਅਧਿਕਾਰੀ ਤਲਬ

ਟਾਈਟਲਰ ਕੇਸ: ਅਦਾਲਤ ਵੱਲੋਂ ਐੱਸਪੀ ਪੱਧਰ ਦਾ ਅਧਿਕਾਰੀ ਤਲਬ

logo-2-1-300x105ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੰਬਰ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਮਾਮਲੇ ਵਿੱਚ ਜਗਦੀਸ਼ ਟਾਈਲਰ ਨਾਲ ਜੁੜੇ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੀਬੀਆਈ ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਦੀ ਜਾਂਚ ਦੌਰਾਨ ਜਾਂਚ ਏਜੰਸੀ ਦੀ ਪੜਤਾਲ ‘ਤੇ ਉਂਗਲ ਉਠਾਉਂਦਿਆਂ ਸੀਬੀਆਈ ਦੇ ਐੱਸਪੀ ਪੱਧਰ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ। ਅਦਾਲਤ ਨੂੰ ਮਹਿਸੂਸ ਹੋਇਆ ਕਿ ਸੀਬੀਆਈ ਨੇ ਜਾਂਚ ਦੌਰਾਨ ਜ਼ਿਆਦਾ ਅਸਰਦਾਰ ਕਦਮ ਨਹੀਂ ਪੁੱਟੇ। ઠਪੀੜਤਾਂ ਵੱਲੋਂ ਪੇਸ਼ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਦੱਸਿਆ ਕਿ ਕੜਕੜਡੂਮਾ ਦੀ ਏਸੀਐਮਐਮ ਸ਼ਿਵਾਲੀ ਸ਼ਰਮਾ ਦੀ ਅਦਾਲਤ ਅੱਗੇ ਜਾਂਚ ਲਈ ਸੀਬੀਆਈ ਨੇ ਤਿੰਨ ਮਹੀਨੇ ਦਾ ਹੋਰ ਸਮਾਂ ਮੰਗਿਆ ਹੈ, ਜਿਸ ਦਾ ਵਿਰੋਧ ਪੀੜਤਾਂ ਦੇ ਵਕੀਲਾਂ ਵੱਲੋਂ ਕੀਤਾ ਗਿਆ। ਅਦਾਲਤ ਨੇ ਅਗਲੀ ਸੁਣਵਾਈ ਦੌਰਾਨ ਸੀਬੀਆਈ ਦੇ ਐੱਸਪੀ ਪੱਧਰ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ ਤੇ ਸੀਬੀਆਈ ਨੂੰ 27 ਦਿਨ ਵਿੱਚ ਜਾਂਚ ਪੂਰੀ ਕਰਕੇ ਪੇਸ਼ ਕਰਨ ਦਾ ਹੁਕਮ ਦਿੱਤਾ ਹੈ ਤੇ ਹੁਣ 25 ਅਕਤੂਬਰ ਦੀ ਤਰੀਕ ਪਾਈ ਹੈ। ਫੂਲਕਾ ਨੇ ਲਖਵਿੰਦਰ ਕੌਰ ਵੱਲੋਂ ਪੇਸ਼ ਹੋ ਕੇ ਦੱਸਿਆ ਕਿ ਅਦਾਲਤ ਨੇ ઠਸੀਬੀਆਈ ਦੀ ਤੀਜੀ ਵਾਰ ਪੇਸ਼ ਕੀਤੀ ਰਿਪੋਰਟ ਨੂੰ ਰੱਦ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗਵਾਹ ਨਰਿੰਦਰ ਸਿੰਘ ਨੂੰ ਲੱਭਣ ਦੀਆਂ ਸੀਬੀਆਈ ਦੀਆਂ ਕੋਸ਼ਿਸ਼ਾਂ ਨਾ-ਕਾਫ਼ੀ ਹਨ। ਸੀਬੀਆਈ ਵੱਲੋਂ ਕੈਨੇਡੀਅਨ ਦੂਤਾਵਾਸ ਨਾਲ ਕੀਤੇ ਗਏ ਪੱਤਰ- ਵਿਹਾਰ ਨੂੰ ਵੀ ਨਾਕਾਫ਼ੀ ਕਰਾਰ ਦਿੱਤਾ ਗਿਆ ਹੈ।

RELATED ARTICLES
POPULAR POSTS