ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਕੇਸ ਦੀ ਸੁਣਵਾਈ ਲਈ ਅਰੁਣ ਜੇਤਲੀ ਅੱਜ ਦਿੱਲੀ ਹਾਈਕੋਰਟ ਵਿਚ ਪੇਸ਼ ਹੋਏ। ਜਿੱਥੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਨੇ ਉਨ੍ਹਾਂ ਨਾਲ ਸਵਾਲ ਜਵਾਬ ਕੀਤੇ। ਜੇਠ ਮਲਾਨੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਲੋਂ ਪੈਰਵੀ ਕਰ ਰਹੇ ਹਨ। ਦੋ ਘੰਟੇ ਚੱਲੀ ਬਹਿਸ ਦੌਰਾਨ ਅਰੁਣ ਜੇਤਲੀ ਕਈ ਵਾਰ ਭਾਵੁਕ ਹੁੰਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਅਰੁਣ ਜੇਤਲੀ ਨੇ ਕੇਜਰੀਵਾਲ ‘ਤੇ ਬੀਡੀਡੀਸੀਏ ਮਾਮਲੇ ਵਿਚ ਲਾਏ ਗਏ ਆਰੋਪਾਂ ‘ਤੇ 10 ਕਰੋੜ ਦੀ ਮਾਨਹਾਨੀ ਦਾ ਦਾਅਵਾ ਕੀਤਾ ਹੈ।
Home / ਭਾਰਤ / ਮਾਨਹਾਨੀ ਕੇਸ ਮਾਮਲੇ ਵਿਚ ਕੇਜਰੀਵਾਲ ਦੇ ਵਕੀਲ ਜੇਠ ਮਲਾਨੀ ਦੇ ਸਵਾਲਾਂ ‘ਤੇ ਕੋਰਟ ਦੇ ਅੰਦਰ ਭਾਵੁਕ ਹੋਏ ਜੇਤਲੀ
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …