ਕਿਹਾ, ਜਦੋਂ ਤੱਕ ਜਿਊਂਦੀ ਹਾਂ, ਭਾਜਪਾ ਨੂੰ ਸੱਤਾ ‘ਚ ਨਹੀਂ ਆਉਣ ਦਿਆਂਗੀ
ਕੋਲਕਾਤਾ, ਬਿਊਰੋ ਨਿਊਜ਼
ਪੱਛਮੀ ਬੰਗਾਲ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੈਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਾਲਦਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਮਤਲਬ ਹੈ ਕਿ ਦੰਗਿਆਂ ਨੂੰ ਉਤਸ਼ਾਹ ਕਰਨਾ। ਮਮਤਾ ਨੇ ਭਾਜਪਾ ਨੂੰ ਦੰਗਾ ਕਰਾਉਣ ਵਾਲੀ ਪਾਰਟੀ ਦੱਸਿਆ। ਮਮਤਾ ਨੇ ਕਿਹਾ ਕਿ ਭਾਜਪਾ ਮੈਨੂੰ ਹਰਾ ਨਹੀਂ ਸਕਦੀ ਕਿਉਂਕਿ ਮੇਰੇ ਕੋਲ ਜਨਤਾ ਦਾ ਸਮਰਥਨ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਜਦੋਂ ਮੈਂ ਜਿੰਦਾ ਹਾਂ, ਪੱਛਮੀ ਬੰਗਾਲ ਵਿਚ ਭਾਜਪਾ ਨੂੰ ਸੱਤਾ ਵਿਚ ਨਹੀਂ ਆਉਣ ਦਿਆਂਗੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਮਮਤਾ ਨੇ ਆਪਣੀ ਤੁਲਨਾ ਰਾਇਲ ਬੰਗਾਲ ਟਾਈਗਰ ਨਾਲ ਕਰਦਿਆਂ ਕਿਹਾ ਕਿ ਸੀ ਕਿ ਮੈਂ ਭਾਜਪਾ ਕੋਲੋਂ ਡਰਨ ਵਾਲੀ ਨਹੀਂ ਹਾਂ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …