-3 C
Toronto
Wednesday, March 4, 2026
spot_img
Homeਭਾਰਤਅਡਵਾਨੀ ਅਤੇ ਜੋਸ਼ੀ ਨੂੰ ਮਿਲੇ ਮੋਦੀ ਤੇ ਸ਼ਾਹ

ਅਡਵਾਨੀ ਅਤੇ ਜੋਸ਼ੀ ਨੂੰ ਮਿਲੇ ਮੋਦੀ ਤੇ ਸ਼ਾਹ

ਮੁਰਲੀ ਮਨੋਹਰ ਜੋਸ਼ੀ ਬੋਲੇ – ਅਸੀਂ ਬੀਜ ਲਗਾਇਆ, ਹੁਣ ਦੇਸ਼ ਨੂੰ ਫਲ ਦਿਵਾਉਣਾ ਮੋਦੀ ਅਤੇ ਸ਼ਾਹ ਦੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਨੂੰ ਮਿਲੇ ਸਪੱਸ਼ਟ ਬਹੁਮਤ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਵੀ ਲਿਆ। ਇਸ ਸਬੰਧੀ ਮੋਦੀ ਨੇ ਟਵੀਟ ਕੀਤਾ ਕਿ ਭਾਜਪਾ ਦੀ ਜਿੱਤ ਇਸ ਲਈ ਸੰਭਵ ਹੋ ਸਕੀ ਹੈ ਕਿਉਂਕਿ ਅਡਵਾਨੀ ਜੀ ਵਰਗੇ ਆਗੂਆਂ ਨੇ ਦਹਾਕਿਆਂ ਤੱਕ ਪਾਰਟੀ ਲਈ ਕੰਮ ਕੀਤਾ। ਇਸ ਤੋਂ ਬਾਅਦ ਦੋਵੇਂ ਆਗੂ ਮੁਰਲੀ ਮਨੋਹਰ ਜੋਸ਼ੀ ਨੂੰ ਵੀ ਮਿਲੇ। ਜ਼ਿਕਰਯੋਗ ਹੈ ਕਿ ਅਡਵਾਨੀ ਅਤੇ ਜੋਸ਼ੀ ਭਾਜਪਾ ਦੀ ਮਾਰਗ ਦਰਸ਼ਕ ਕਮੇਟੀ ਵਿਚ ਸ਼ਾਮਲ ਹਨ। ਇਸ ਤੋਂ ਬਾਅਦ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਅਸੀਂ ਪਾਰਟੀ ਦਾ ਬੀਜ ਲਗਾਇਆ ਸੀ, ਹੁਣ ਦੇਸ਼ ਨੂੰ ਸਵਾਦਿਸ਼ਟ ਫਲ ਦਿਵਾਉਣਾ ਮੋਦੀ ਅਤੇ ਸ਼ਾਹ ਦੀ ਜ਼ਿੰਮੇਵਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 30 ਮਈ ਨੂੰ ਨਰਿੰਦਰ ਮੋਦੀ ਦੀ ਅਗਵਾਈ ‘ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ।

RELATED ARTICLES
POPULAR POSTS