Breaking News
Home / ਪੰਜਾਬ / 13 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ‘ਚ ਮੰਗ ਰਿਹੈ ਸ਼ਰਣ

13 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ‘ਚ ਮੰਗ ਰਿਹੈ ਸ਼ਰਣ

ਭਾਰਤ ਵਿਚੋਂ ਭਗੌੜਾ ਹੈ ਹੀਰਾ ਕਾਰੋਬਾਰੀ ਨੀਰਵ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਵਿਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਮਾਮਲੇ ਵਿਚ ਭਾਰਤ ਵਿਚੋਂ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਡਨ ‘ਚ ਹੈ ਅਤੇ ਹੁਣ ਉਹ ਬ੍ਰਿਟੇਨ ਕੋਲੋਂ ਸਿਆਸੀ ਸ਼ਰਣ ਦੀ ਮੰਗ ਕਰ ਰਿਹਾ ਹੈ। ਨੀਰਵ ਮੋਦੀ ਦੇ ਬਾਰੇ ਵਿਚ ਇਹ ਦਾਅਵਾ ਭਾਰਤੀ ਅਤੇ ਬ੍ਰਿਟਿਸ਼ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇੱਕ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਨੀਰਵ ਮੋਦੀ ਲੰਡਨ ‘ਚ ਹੈ ਅਤੇ ਉਸ ਨੇ ‘ਸਿਆਸੀ ਅੱਤਿਆਚਾਰ’ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ ਨੀਰਵ ਮੋਦੀ ਅਤੇ ਉਸ ਦੇ ਅੰਕਲ ਮੇਹੁਲ ਚੌਕਸੀ ਵਿਰੁੱਧ ਜਾਂਚ ਵਿਚ ਜੁਟਿਆ ਹੋਇਆ ਹੈ। ਹਾਲਾਂਕਿ ਇਹ ਦੋਵੇਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ।

Check Also

ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ

ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …