15.1 C
Toronto
Thursday, September 24, 2026
spot_img
HomeਕੈਨੇਡਾFrontਗਣਤੰਤਰ ਦਿਵਸ ਪਰੇਡ ’ਚ ਦਿਖੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ...

ਗਣਤੰਤਰ ਦਿਵਸ ਪਰੇਡ ’ਚ ਦਿਖੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਝਲਕ

ਗਣਤੰਤਰ ਦਿਵਸ ਪਰੇਡ ’ਚ ਦਿਖੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਝਲਕ
ਪੰਜਾਬ ਦੀ ਝਾਕੀ ਖਿੱਚੇਗੀ ਸਭ ਦਾ ਧਿਆਨ
ਨਵੀਂ ਦਿੱਲੀ/ਬਿਊਰੋ ਨਿਊਜ਼
26 ਜਨਵਰੀ ਨੂੰ ਹੋਣ ਵਾਲੀ 77ਵੀਂ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਝਾਕੀ ਪੇਸ਼ ਕੀਤੀ ਜਾਵੇਗੀ। ਰੱਖਿਆ ਮੰਤਰਾਲੇ ਅਨੁਸਾਰ ਇਸ ਵਾਰ ਕਰਤੱਵ ਪੱਥ ’ਤੇ ਕੁੱਲ 30 ਝਾਕੀਆਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 13 ਵੱਖ-ਵੱਖ ਮੰਤਰਾਲਿਆਂ ਦੀਆਂ ਹੋਣਗੀਆਂ। ਇਸ ਵਾਰ ਦੀ ਪਰੇਡ ਦਾ ਮੁੱਖ ਥੀਮ ‘ਵੰਦੇ ਮਾਤਰਮ’ ਦੇ 150 ਸਾਲ ਅਤੇ ‘ਆਤਮ-ਨਿਰਭਰ ਭਾਰਤ’ ਰਾਹੀਂ ਦੇਸ਼ ਦੀ ਤਰੱਕੀ ਨੂੰ ਦਰਸਾਉਣਾ ਹੈ। ਇਸ ਸਾਲ ਹਵਾਈ ਸੈਨਾ ਵੱਲੋਂ ‘ਸਿੰਧੂਰ’ ਨਾਮਕ ਇੱਕ ਵਿਸ਼ੇਸ਼ ਫਾਰਮੇਸ਼ਨ ਬਣਾਈ ਜਾਵੇਗੀ, ਜੋ ਪਿਛਲੇ ਸਾਲ ਮਈ ਵਿੱਚ ਪਾਕਿਸਤਾਨ ਵਿਰੁੱਧ ਕੀਤੇ ਗਏ ‘ਆਪਰੇਸ਼ਨ ਸਿੰਧੂਰ’ ਦੀ ਯਾਦ ਦਿਵਾਏਗੀ।

RELATED ARTICLES
POPULAR POSTS