14.9 C
Toronto
Friday, June 19, 2026
spot_img
HomeਕੈਨੇਡਾFrontਨਵੀਂ ਅਪਡੇਟ ਨਾਲ ਬਜਾਜ ਪਲਸਰ 220 ਐਫ ਲਾਂਚ - ਕੀਮਤ 1 ਲੱਖ...

ਨਵੀਂ ਅਪਡੇਟ ਨਾਲ ਬਜਾਜ ਪਲਸਰ 220 ਐਫ ਲਾਂਚ – ਕੀਮਤ 1 ਲੱਖ 36 ਹਜ਼ਾਰ ਰੁਪਏ ਤੋਂ ਸ਼ੁਰੂ


ਨਵੀਂ ਦਿੱਲੀ/ਬਿਊਰੋ ਨਿਊਜ਼
ਬਜਾਜ ਆਟੋ ਨੇ ਆਪਣੀ ਮਸ਼ਹੂਰ ਸਪੋਰਟਸ ਬਾਈਕ ਪਲਸਰ 220 ਐਫ ਨੂੰ ਨਵੇਂ ਅਪਡੇਟ ਨਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਬਾਈਕ ਵਿੱਚ ਸਭ ਤੋਂ ਵੱਡਾ ਬਦਲਾਅ ਐਲ.ਈ.ਡੀ. ਹੈੱਡਲਾਈਟ ਯੂਨਿਟ ਦੇ ਰੂਪ ਵਿੱਚ ਕੀਤਾ ਹੈ, ਜਿਸ ਵਿੱਚ ਇੰਟੀਗ੍ਰੇਟਿਡ  ‘ਡੇਅ-ਟਾਈਮ ਰਨਿੰਗ ਲਾਈਟਸ’ ਵੀ ਦਿੱਤੀਆਂ ਗਈਆਂ ਹਨ। ਨਵੇਂ ਅਪਡੇਟ ਤੋਂ ਬਾਅਦ ਪਲਸਰ 220 ਐਫ ਦੀ ਸ਼ੁਰੂਆਤੀ ਐਕਸ-ਸ਼ੋਅ ਰੂਮ ਕੀਮਤ 1 ਲੱਖ 36 ਹਜ਼ਾਰ ਰੁਪਏ ਰੱਖੀ ਗਈ ਹੈ। ਇਹ ਮਾਡਲ ਪਹਿਲਾਂ ਦੇ ਮੁਕਾਬਲੇ ਕਰੀਬ 8,000 ਰੁਪਏ ਮਹਿੰਗਾ ਹੋ ਗਿਆ ਹੈ। ਕੀਮਤ ਵਿੱਚ ਵਾਧੇ ਦੇ ਬਾਵਜੂਦ ਪਲਸਰ 220 ਐਫ ਦੀ ਲੋਕਪਿ੍ਰਯਤਾ ਵਿੱਚ ਕੋਈ ਕਮੀ ਨਹੀਂ ਆਈ। ਇਹ ਬਜਾਜ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਬਾਈਕਾਂ ਵਿੱਚੋਂ ਇੱਕ ਹੈ। ਇਸ ਦਾ ਸਪੋਰਟੀ ਡਿਜ਼ਾਈਨ, ਸ਼ਕਤੀਸ਼ਾਲੀ ਇੰਜਣ ਅਤੇ ਭਰੋਸੇਯੋਗ ਪਰਫਾਰਮੈਂਸ ਇਸ ਨੂੰ ਅੱਜ ਵੀ ਰਾਈਡਰਾਂ ਦੀ ਪਹਿਲੀ ਪਸੰਦ ਬਣਾਉਂਦੇ ਹਨ। ਨਵੇਂ ਐਲ.ਈ.ਡੀ. ਹੈੱਡਲੈਂਪ ਅਤੇ ‘ਡੇਅ-ਟਾਈਮ ਰਨਿੰਗ ਲਾਈਟਸ’ ਨਾਲ ਬਾਈਕ ਦਾ ਲੁੱਕ ਹੋਰ ਵੀ ਆਕਰਸ਼ਕ ਹੋ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਇਹ ਅਪਡੇਟ ਨੌਜਵਾਨ ਗਾਹਕਾਂ ਨੂੰ ਖਾਸ ਤੌਰ ’ਤੇ ਆਕਰਸ਼ਿਤ ਕਰੇਗਾ। ਪਲਸਰ 220 ਐਫ ਨੇ ਭਾਰਤੀ ਦੋਪਹੀਆ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ ਹੋਈ ਹੈ ਅਤੇ ਨਵੇਂ ਅਪਡੇਟ ਨਾਲ ਇਸ ਦੀ ਲੋਕਪਿ੍ਰਯਤਾ ਹੋਰ ਵੱਧਣ ਦੀ ਉਮੀਦ ਹੈ।

RELATED ARTICLES
POPULAR POSTS