Breaking News
Home / ਭਾਰਤ / ਚੀਨ ਘਟੀਆ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼

ਚੀਨ ਘਟੀਆ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼

Image Courtesy :jagbani(punjabkesar)

ਇਕ ਪਾਸੇ ਗੱਲਬਾਤ ਤੇ ਦੂਜੇ ਪਾਸੇ ਭਾਰਤ ਨੂੰ ਦੇ ਰਿਹੈ ਧਮਕੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਪੂਰਬੀ ਲੱਦਾਖ ਵਿਚ ਸਰਹੱਦ ‘ਤੇ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਇਕ ਪਾਸੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਮਾਸਕੋ ਵਿਚ ਸਰਹੱਦੀ ਮਸਲਿਆਂ ਨੂੰ ਵਿਚਾਰਿਆ ਅਤੇ ਦੂਜੇ ਪਾਸੇ ਚੀਨ ਵਲੋਂ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਿਹਾ ਗਿਆ ਕਿ ਭਾਰਤ ਲੱਦਾਖ ਦੇ ਪੈਂਗੋਗ ਖੇਤਰ ਵਿਚੋਂ ਆਪਣੀ ਫੌਜ ਹਟਾ ਲਵੇ। ਇਹ ਵੀ ਕਿਹਾ ਗਿਆ ਕਿ ਜੇਕਰ ਜੰਗ ਹੋਈ ਤਾਂ ਭਾਰਤੀ ਫੌਜ ਜ਼ਿਆਦਾ ਸਮਾਂ ਟਿਕ ਨਹੀਂ ਸਕੇਗੀ। ਚੀਨੀ ਮੀਡੀਆ ਨੇ ਕਿਹਾ ਕਿ ਜੇਕਰ ਭਾਰਤੀ ਫੌਜ ਲੱਦਾਖ ਦੇ ਪੈਂਗੋਗ ਇਲਾਕੇ ‘ਚੋਂ ਨਾ ਹਟੀ ਤਾਂ ਪੀਪਲਜ਼ ਲਿਬਰੇਸ਼ਨ ਆਰਮੀ ਪੂਰੇ ਠੰਡ ਦੇ ਮੌਸਮ ਵਿਚ ਉੱਥੇ ਹੀ ਟਿਕੀ ਰਹੇਗੀ। ਚੀਨ ਦੇ ਸਰਕਾਰੀ ਮੀਡੀਆ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਭਾਰਤੀ ਫੌਜ ਕਮਜ਼ੋਰ ਹੈ ਅਤੇ ਉਹ ਠੰਡ ਤੇ ਕਰੋਨਾ ਕਾਲ ਦੌਰਾਨ ਜ਼ਿਆਦਾ ਦੇਰ ਟਿਕ ਨਹੀਂ ਸਕੇਗੀ। ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ਵਿਚ 4 ਮਹੀਨੇ ਪੁਰਾਣੇ ਤਣਾਅ ਨੂੰ ਦੂਰ ਕਰਨ ਤੇ ਸਰਹੱਦ ਤੋਂ ਫੌਜਾਂ ਦੀ ਜਲਦ ਵਾਪਸੀ ਸਮੇਤ ਪੰਜ ਬਿੰਦੂਆਂ ‘ਤੇ ਸਹਿਮਤੀ ਜਤਾਈ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …