Breaking News
Home / ਭਾਰਤ / ਕਾਂਗਰਸ ਦਾ ਸਟਾਰ ਪ੍ਰਚਾਰਕ ਆਰ.ਪੀ. ਐਨ. ਸਿੰਘ ਭਾਜਪਾ ’ਚ ਸ਼ਾਮਲ

ਕਾਂਗਰਸ ਦਾ ਸਟਾਰ ਪ੍ਰਚਾਰਕ ਆਰ.ਪੀ. ਐਨ. ਸਿੰਘ ਭਾਜਪਾ ’ਚ ਸ਼ਾਮਲ

ਕਿਹਾ : 32 ਸਾਲ ਜਿਸ ਪਾਰਟੀ ’ਚ ਰਿਹਾਂ, ਹੁਣ ਉਹ ਪਹਿਲਾਂ ਵਰਗੀ ਨਹੀਂ ਰਹੀ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ’ਚ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਤੇ ਸਟਾਰ ਪ੍ਰਚਾਰਕ ਆਰ.ਪੀ. ਐਨ. ਸਿੰਘ ਅੱਜ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਕੇਂਦਰੀ ਮੰਤਰੀ ਸਿੰਧੀਆ ਅਤੇ ਯੂਪੀ ਤੋਂ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਆਰ.ਪੀ. ਐਨ. ਸਿੰਘ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ ਹੈ। ਧਿਆਨ ਰਹੇ ਕਿ ਆਰ.ਪੀ. ਐਨ. ਸਿੰਘ ਨੇ ਅੱਜ ਸਵੇਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਦੇ ਸਵਾਮੀ ਪਰਸਾਦ ਮੌਰਿਆ ਦੇ ਖਿਲਾਫ ਕੁਸ਼ੀਨਗਰ ਦੀ ਪਡਰੌਨਾ ਵਿਧਾਨ ਸੀਟ ਤੋਂ ਆਰ.ਪੀ. ਐਨ. ਸਿੰਘ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ।
ਇਸ ਮੌਕੇ ਆਰ.ਪੀ. ਐਨ. ਸਿੰਘ ਨੇ ਕਿਹਾ ਕਿ ਉਹ 32 ਸਾਲ ਜਿਸ ਪਾਰਟੀ ਵਿਚ ਰਹੇ ਹਨ, ਉਹ ਪਾਰਟੀ ਹੁਣ ਪਹਿਲਾਂ ਵਾਲੀ ਨਹੀਂ ਰਹਿ ਗਈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਉਤਰ ਪ੍ਰਦੇਸ਼ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ। ਧਿਆਨ ਰਹੇ ਕਿ ਆਰ.ਪੀ.ਐਨ. ਸਿੰਘ ਕਾਂਗਰਸ ਦੀ ਡਾ. ਮਨਮੋਹਨ ਸਿੰਘ ਸਰਕਾਰ ’ਚ ਕੇਂਦਰੀ ਮੰਤਰੀ ਰਹੇ ਹਨ ਅਤੇ ਹੁਣ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਸਟਾਰ ਚੋਣ ਪ੍ਰਚਾਰਕ ਵੀ ਬਣਾਇਆ ਹੋਇਆ ਸੀ।

Check Also

ਦਿੱਲੀ ’ਚ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 1 ਹਜ਼ਾਰ ਰੁਪਏ

ਵਿੱਤ ਮੰਤਰੀ ਆਤਿਸ਼ੀ ਨੇ ਬਜਟ ਦੌਰਾਨ ਕੀਤਾ ਐਲਾਨ ਹਿਮਾਚਲ ਸਰਕਾਰ ਵੀ ਮਹਿਲਾਵਾਂ ਨੂੰ ਦੇਵੇਗੀ 1500 …