-8.6 C
Toronto
Tuesday, January 20, 2026
spot_img
Homeਪੰਜਾਬਕਸ਼ਮੀਰ ਘਾਟੀ ’ਚੋਂ ਬਿਹਾਰ ਤੇ ਯੂਪੀ ਦੇ ਮਜ਼ਦੂਰ ਕਰਨ ਲੱਗੇ ਹਿਜ਼ਰਤ -...

ਕਸ਼ਮੀਰ ਘਾਟੀ ’ਚੋਂ ਬਿਹਾਰ ਤੇ ਯੂਪੀ ਦੇ ਮਜ਼ਦੂਰ ਕਰਨ ਲੱਗੇ ਹਿਜ਼ਰਤ – ਮਜ਼ਦੂਰਾਂ ਦੇ ਚਿਹਰਿਆਂ ’ਤੇ ਦਿਸਿਆ ਉਦਾਸੀ ਦਾ ਆਲਮ

ਅੰਮਿ੍ਰਤਸਰ/ਬਿਊਰੋ ਨਿਊਜ਼
ਕਸ਼ਮੀਰ ਘਾਟੀ ਵਿਚ ਪਿਛਲੇ ਦਿਨੀਂ ਬਿਹਾਰ ਅਤੇ ਯੂਪੀ ਦੇ ਮਜ਼ਦੁੂਰਾਂ ਦੀ ਹੋਈ ਹੱਤਿਆ ਤੋਂ ਬਾਅਦ ਪਰਵਾਸੀ ਮਜ਼ਦੂਰ ਆਪਣੀ ਜਾਨ ਬਚਾ ਕੇ ਘਾਟੀ ਵਿਚੋਂ ਬਾਹਰ ਜਾਣਾ ਚਾਹੁੰਦੇ ਹਨ। ਅੰਮਿ੍ਰਤਸਰ ਦੇ ਰੇਲਵੇ ਸਟੇਸ਼ਨ ’ਤੇ ਕਸ਼ਮੀਰ ’ਚੋਂ ਆਏ ਗੱਡੀ ਦੀ ਉਡੀਕ ਕਰ ਰਹੇ ਮਜ਼ਦੂਰਾਂ ਦੇ ਚਿਹਰਿਆਂ ’ਤੇ ਉਦਾਸੀ ਦਾ ਆਲਮ ਦਿਖਾਈ ਦੇ ਰਿਹਾ ਸੀ ਅਤੇ ਉਹ ਘਾਟੀ ਵਿਚ ਟਾਰਗੇਟ ਕਲਿੰਗ ਦੇ ਬਾਰੇ ਵਿਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸਨ। ਬਿਹਾਰ ਦੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਉਹ 7-8 ਮਹੀਨੇ ਪਹਿਲਾਂ ਕਸ਼ਮੀਰ ਘਾਟੀ ਵਿਚ ਮਿਹਨਤ ਮਜ਼ਦੂਰੀ ਕਰਨ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਕੰਮ ਤੋਂ ਬਗੈਰ ਘੱਟ ਹੀ ਘਰਾਂ ’ਚੋਂ ਬਾਹਰ ਨਿਕਲਦੇ ਸਨ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਉਹ ਬੱਚਿਆਂ ਲਈ ਕਸ਼ਮੀਰ ਘਾਟੀ ਦੀ ਸੌਗਾਤ ਸੇਬ ਲੈ ਕੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਕਸ਼ਮੀਰ ਦੀ ਸੌਗਾਤ ਦੇ ਸਕਣ। ਧਿਆਨ ਰਹੇ ਕਿ ਪਿਛਲੇ ਦਿਨੀਂ ਸ੍ਰੀਨਗਰ ਵਿਚ ਬਿਹਾਰ ਦੇ ਇਕ ਮਜ਼ਦੂਰ ਅਤੇ ਪੁਲਵਾਮਾ ਵਿਚ ਵੀ ਯੂਪੀ ਦੇ ਇਕ ਮਜ਼ੂਦਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਸ਼ਮੀਰ ਘਾਟੀ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

RELATED ARTICLES
POPULAR POSTS