-8.8 C
Toronto
Tuesday, January 20, 2026
spot_img
Homeਪੰਜਾਬਗਿੱਲ ਪਰਿਵਾਰ ਨੂੰ ਸਦਮਾ

ਗਿੱਲ ਪਰਿਵਾਰ ਨੂੰ ਸਦਮਾ

ਗੁਰਚਰਨ ਸਿੰਘ ਗਿੱਲ ਨਹੀਂ ਰਹੇ
”ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹਿ, ਘੱਲੇ ਆਵਹਿ ਨਾਨਕਾ ਸੱਦੇ ੳਠੀ ਜਾਹਿ” ਦੇ ਮਹਾਂਵਾਕ ਅਨੁਸਾਰ ਗੁਰਚਰਨ ਸਿੰਘ ਗਿੱਲ, 10 ਫਰਵਰੀ 2019 ਨੂੰ 84 ਸਾਲ ਦੀ ਬਹੁਤ ਹੀ ਵਧੀਆ ਜ਼ਿੰਦਗੀ ਭੋਗ ਕੇ ਪਰਿਵਾਰ, ਸਾਕ ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਬੜੇ ਮਿਲਾਪੜੇ ਤੇ ਹਸਮੁੱਖ ਸੁਭਾਅ ਦੇ ਮਾਲਕ ਸਨ ਅਤੇ ਪਿਛੇ ਪਿੰਡ ਘੋਲੀਆ ਕਲਾਂ, ਜ਼ਿਲ੍ਹਾ ਮੋਗਾ ਤੋ ਸਨ। ਗੁਰਚਰਨ ਸਿੰਘ ਗਿੱਲ ਨੇ ਇਕ ਟੀਚਰ ਵਜੋ ਘੋਲੀਆ ਖੁਰਦ, ਫੁਲੇਵਾਲਾ, ਕਾਲੇ ਕੇ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸੇਵਾ ਨਿਭਾਈ ਜਿਸ ਨੂੰ ਪਿੰਡਾਂ ਆਲੇ ਅਕਸਰ ਯਾਦ ਕਰਦੇ ਹਨ। ਉਹ ਪਿਛਲੇ ਕੁਝ ਸਮੇ ਤੋਂ ਆਪਣੇ ਪੁੱਤਰ ਦਵਿੰਦਰ ਗਿੱਲ ਕੋਲ ਮਿਸੀਸਾਗਾ ਰਹਿ ਰਹੇ ਸਨ। ਦਵਿੰਦਰ ਗਿੱਲ ਲੰਮੇ ਸਮੇਂ ਤੋਂ ਏਅਰ ਪੋਰਟ ‘ਤੇ ਲਿਮੋ ਚਲਾਂਉਦੇ ਹਨ। ਜਦੋ ਦੇ ਗੁਰਚਰਨ ਸਿੰਘ ਗਿਲ ਕੇਨੇਡਾ ਆਏ ਹਨ ਉਦੋ ਤੋ ਹੀ ਉਂਨ੍ਹਾਂ ਦੇ ਪੁੱਤ, ਨੂੰਹ, ਪੋਤਰੇ ਤੇ ਪੋਤੀਆਂ ਨੇ ਬਹੁਤ ਸੇਵਾ ਕੀਤੀ। ਉਨ੍ਹਾਂ ਦੀ ਦੇਹ ਦੇ ਦਰਸ਼ਨ ਸ਼ੁਕਰਵਾਰ 15 ਫਰਵਰੀ ਸਵੇਰੇ 11 ਤੋਂ ਬਾਅਦ ਦੁਪਿਹਰ 1 ਵਜੇ ਤੱਕ, ਬਰੈਂਪਟਨ ਕਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ, 30 ਬਰੈਮਵਿਨ ਕੋਰਟ, ਬਰੈਂਪਟਨ (ਟੌਰਬਰਮ ਅਤੇ ਬਰੈਮਹਰਸਟ) ਵਿਖੇ ਕੀਤੇ ਜਾ ਸਕਣਗੇ ਅਤੇ ਇਸ ਤੋਂ ਉਪਰੰਤ ਉਥੇ ਹੀ ਸੰਸਕਾਰ ਕੀਤੇ ਜਾਣਗੇ। ਇਸੇ ਹੀ ਦਿਨ, ਸ਼ੁਕਰਵਾਰ 15 ਫਰਵਰੀ, ਬਾਅਦ ਦੁਪਿਹਰ 2:00 ਤੋਂ 4:00 ਵਜੇ ਤੱਕ ਗੁਰੂਦਵਾਰਾ ਉਨਟਾਰੀਓ ਖਾਲਸਾ ਦਰਬਾਰ 7080 ਡਿਕਸੀ ਰੋਡ, ਮਿਸੀਸਾਗਾ ਵਿਖੇ ਪਾਠ ਦੇ ਭੋਗ ਪਾਏ ਜਾਣਗੇ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਵੇਗੀ। ਅਸੀਂ ਗਿੱਲ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੁੰਦੇ ਹਾਂ ਤੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੁੱਖ ਸਾਂਝਾ ਕਰਨ ਲਈ ਦਵਿੰਦਰ ਗਿੱਲ ਨੂੰ 647-999-6952 ਤੇ ਕਾਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS