Breaking News
Home / ਪੰਜਾਬ / ਸਰਕਾਰੀ ਟਰਾਂਸਪੋਰਟ ਘਾਟੇ ‘ਚ ਅਤੇ ਬਾਦਲਾਂ ਦੀ ਟਰਾਂਸਪੋਰਟ ਵਾਧੇ ਵੱਲ

ਸਰਕਾਰੀ ਟਰਾਂਸਪੋਰਟ ਘਾਟੇ ‘ਚ ਅਤੇ ਬਾਦਲਾਂ ਦੀ ਟਰਾਂਸਪੋਰਟ ਵਾਧੇ ਵੱਲ

ਬਾਦਲਾਂ ਦੀ ਟਰਾਂਸਪੋਰਟ ‘ਚ ਸ਼ਾਮਲ ਹੋਣਗੀਆਂ 28 ਹੋਰ ਬੱਸਾਂ
ਚੰਡੀਗੜ੍ਹ/ਬਿਊਰੋ ਨਿਊਜ਼
ਹਰ ਸਾਲ ਇਹ ਖਬਰਾਂ ਆਮ ਸੁਣੀਆਂ ਜਾਂਦੀਆਂ ਹਨ ਕਿ ਸਰਕਾਰੀ ਟਰਾਂਸਪੋਰਟ ਘਾਟੇ ਵਿਚ ਜਾ ਰਹੀ ਹੈ। ਉਧਰ ਦੂਜੇ ਪਾਸੇ ਬਾਦਲ ਪਰਿਵਾਰ ਦੀਆਂ ਬੱਸਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਆਪਣੇ ਬੱਸਾਂ ਦੇ ਬੇੜੇ ਵਿਚ 28 ਹੋਰ ਬੱਸਾਂ ਸ਼ਾਮਲ ਕਰਨ ਜਾ ਰਹੀ ਹੈ। ਯਾਦ ਰਹੇ ਪਿਛਲੇ ਸਾਲ ਹੀ ਬਾਦਲ ਪਰਿਵਾਰ ਨੇ 40 ਬੱਸਾਂ ਆਪਣੇ ਬੇੜੇ ਵਿਚ ਸ਼ਾਮਲ ਕੀਤੀਆਂ ਸਨ। ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਹੁਣ ਉਂਕਾਰ ਬੱਸ ਸਰਵਿਸ ਦੀਆਂ ਬੱਸਾਂ ਖਰੀਦ ਰਿਹਾ ਹੈ। ਉਂਕਾਰ ਬੱਸ ਸਰਵਿਸ ਕੋਲ 28 ਬੱਸ ਪਰਮਿਟ ਹਨ। ਇਸ ਤੋਂ ਇਲਾਵਾ ਬਾਦਲਾਂ ਦੀਆਂ ਕੰਪਨੀਆਂ ਹੋਰ ਬੱਸਾਂ ਖ਼ਰੀਦਣ ਲਈ ਵੀ ਟਰਾਂਸਪੋਰਟਰਾਂ ਦੇ ਸੰਪਰਕ ਵਿਚ ਹਨ। ਉਂਕਾਰ ਬੱਸ ਸਰਵਿਸ ਦੇ ਮੈਨੇਜਰ ਆਨੰਦ ਸ਼ਾਰਦਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਸਾਂ ਦੀ ਵਿਕਰੀ ਲਈ ਗੱਲਬਾਤ ਅੰਤਮ ਦੌਰ ਵਿਚ ਹੈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …