Breaking News
Home / ਕੈਨੇਡਾ / ਹਰਕਮਲ ਕੈਲਾ ਨਹੀਂ ਰਹੇ, ਸਸਕਾਰ ਤੇ ਅੰਤਿਮ ਅਰਦਾਸ 16 ਫਰਵਰੀ ਨੂੰ

ਹਰਕਮਲ ਕੈਲਾ ਨਹੀਂ ਰਹੇ, ਸਸਕਾਰ ਤੇ ਅੰਤਿਮ ਅਰਦਾਸ 16 ਫਰਵਰੀ ਨੂੰ

ਬਰੈਂਪਟਨ: ਬੜੇ ਦੁੱਖ ਨਾਲ ਇਹ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਬਰੈਂਪਟਨ ਨਿਵਾਸੀ ਕੈਲਾ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ ਜਦੋਂ ਹਰਕਮਲ ਸਿੰਘ ਕੈਲਾ ਲੰਘੇ ਮੰਗਲਵਾਰ ਨੂੰ 62 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਉਹ ਕੁੱਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਹਰਕਮਲ ਸਿੰਘ ਕੈਲਾ ਲੰਮੇ ਸਮੇਂ ਤੋਂ ਬਰੈਂਪਟਨ ਵਿੱਚ ਟੈਕਸੀ ਚਲਾਉਂਦੇ ਸਨ। ਉਹ ਪਿੱਛੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੈਲਾ ਤੋਂ ਸਨ। ਉਹ ਮਨਿੰਦਰ ਸਿੰਘ ਕੈਲਾ ਅਤੇ ਜਸਵਿੰਦਰ ਸਿੰਘ ਕੈਲਾ ਦੇ ਵੱਡੇ ਭਰਾ ਸਨ ਅਤੇ ਗੁਰਮੀਤ ਕੌਰ ਹੰਸਰਾ ਸੁਪਤਨੀ ਨਿਰਮਲ ਸਿੰਘ ਹੰਸਰਾ ਦੇ ਛੋਟੇ ਭਰਾ ਸਨ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ, ਦੋ ਸਪੁੱਤਰ, ਇੱਕ ਪੋਤਰਾ ਅਤੇ ਦੋ ਨੂੰਹਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਹਰਕਮਲ ਕੈਲਾ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਸ਼ਨਿਚਰਵਾਰ 16 ਫਰਵਰੀ ਨੂੰ ਬਰੈਂਪਟਨ ਕਰੈਮੇਟੋਰੀਅਮ ਵਿਖੇ ਬਾਅਦ ਦੁਪਹਿਰ 2:30-4:30 ਵਜੇ ਕੀਤੇ ਜਾਣਗੇ, ਉਪਰੰਤ ਅੰਤਿਮ ਅਰਦਾਸ ਉਸੇ ਦਿਨ ਗਲਿਡਨ ਰੋਡ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ 5-7 ਵਜੇ ਦਰਮਿਆਨ ਕੀਤੀ ਜਾਵੇਗੀ। ਪਰਿਵਾਰ ਨਾਲ ਅਫਸੋਸ ਦਾ ਇਜ਼ਹਾਰ ਕਰਨ ਜਾਂ ਅੰਤਿਮ ਸੰਸਕਾਰ ਦੇ ਪ੍ਰੋਗਰਾਮ ਦੀ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਸਪੁੱਤਰ ਨਵੀ ਕੈਲਾ ਨੂੰ ਕਾਲ ਕਰੋ 647-287-6285 ਜਾਂ ਉਨ੍ਹਾਂ ਦੇ ਘਰ ਫੋਨ ਕਰੋ 904-450-5942

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …