ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਿਕਰਮਜੀਤ ਰੱਖੜਾ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀ ਉਹ ਆਪਣੇ ਕੰਮ ਕਾਜ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਅਤੇ ਸਮਾਜਿਕ ਕੰਮਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ ਤੇ ਦੂਜਾ ਇਹ ਕਿ ਉਹ ਰੰਗਮੰਚ ਨਾਲ ਦਿਲੋਂ ਜੁੜਿਆ ਹੋਇਆ ਹੈ।
ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਤਲਵੰਡੀ ਦੋਸਾਂਝ ਵਿਖੇ ਮਾਤਾ ਸ੍ਰੀਮਤੀ ਸਤਵੰਤ ਕੌਰ/ਪਿਤਾ ਸ੍ਰ. ਗੁਰਚਰਨ ਸਿੰਘ ਦੇ ਘਰ ਜਨਮੇ ਟੋਰਾਂਟੋਂ ਲਾਗਲੇ ਸ਼ਹਿਰ ਕੈਲੇਡਨ ਵਿੱਚ ਪਤਨੀ ਅਮਰਜੀਤ ਕੌਰ ਅਤੇ ਬੇਟਿਆਂ ਗਗਨਦੀਪ ਅਤੇ ਪਰਮਿੰਦਰ ਨਾਲ ਰਹਿ ਰਹੇ ਬਿਕਰਮਜੀਤ ਰੱਖੜਾ ਦੇ ਦੱਸਣ ਅਨੁਸਾਰ ਉਸਨੇ ਰੰਗਮੰਚ ਜਾਂ ਸਟੇਜ ਦੀ ਭਾਂਵੇਂ ਕੋਈ ਸਿੱਖਿਆ ਨਹੀ ਲਈ ਪਰ ਉਸ ਅੰਦਰਲੇ ਕਲਾਕਾਰ ਨੇ ਉਸਨੂੰ ਕਦੇ ਟਿਕ ਕੇ ਨਹੀ ਬਹਿਣ ਦਿੱਤਾ ਉਹ ਦੱਸਦਾ ਹੈ ਕਿ ਬਹੁਤ ਦੇਰ ਪਹਿਲਾਂ ਪੰਜਾਬ ਰਹਿੰਦਿਆਂ ਉਹ ਸਕੂਲੀ ਪ੍ਰੋਗ੍ਰਾਮਾਂ ਵਿੱਚ ਕਦੇ-ਕਦੇ ਹਿੱਸਾ ਲੈ ਲੈਂਦਾ ਸੀ ਪਰ ਕਨੇਡਾ ਆਉਣ ਬਾਅਦ ਕੰਮਾਂ ਕਾਰਾਂ ਵਿੱਚ ਪੈ ਕੇ ਤਾਂ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਸਟੇਜ ਤੇ ਚੜ੍ਹੇਗਾ ਪਰ ਟੋਰਾਂਟੋਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੁੰਦੇ ਤਰਕਸ਼ੀਲਾਂ ਦੇ ਸਮਾਗਮਾਂ ਅਤੇ ਹੋਰ ਸਮਾਜਿਕ ਕਾਰਜਾਂ ਵਿੱਚ ਉਹ ਸਮਾਂ ਕੱਢ ਕੇ ਹਿੱਸਾ ਲੈਣ ਲਿੱਗ ਪਿਆ ਦੋ ਭਰਾਵਾਂ ਗੁਰਸੇਵਕ ਸਿੰਘ ਅਤੇ ਜਤਿੰਦਰਪਾਲ ਦੇ ਸਹਿਯੋਗ ਸਦਕਾ ਉਹ ਆਪਣਾ ਰੰਗਮੰਚ(ਨਾਟਕਾਂ ਵਿੱਚ ਕੰਮ ਕਰਨਾਂ) ਦਾ ਸ਼ੌਂਕ ਪੂਰਾ ਕਰ ਰਿਹਾ ਹੈ ਉਹ ਉੱਘੇ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਪ੍ਰਵੇਸ਼ ਸੇਠੀ ਅਤੇ ਨਿਰਮਲ ਰਿਸ਼ੀ ਵਰਗੇ ਰੰਗਮੰਚ ਅਤੇ ਫਿਲਮਾਂ ਦੇ ਧਨੰਤਰ ਨਿਰਦੇਸ਼ਕਾਂ ਅਤੇ ਅਦਾਕਾਰਾਂ ਨਾਲ ਵੀ ਨਾਟਕਾਂ ਵਿੱਚ ਕੰਮ ਕਰ ਚੁੱਕਾ ਹੈ ਬਿਕਰਮਜੀਤ ਰੱਖੜਾ ਆਪਣੇ ਹਰ ਕਿਰਦਾਰ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ ਉਹ ਹਣ ਤੱਕ ਸੁਪਰਵੀਜ਼ਾ, ਬੁੱਲ੍ਹਾ, ਮਾਂ ਮੈਨੂੰ ਮਾਰੀ ਨਾਂ, ਸਿੰਘ ਸੂਰਮੇ, ਨਾਲ ਮੇਰੇ ਕੋਈ ਚੱਲੇ’ ਆਦਿ ਨਾਟਕਾਂ ਤੋਂ ਇਲਾਵਾ ਜਿੱਥੇ ਅਨੇਕਾਂ ਹੀ ਹੋਰ ਨਾਟਕਾਂ ਵਿੱਚ ਵੀ ਕੰਮ ਕਰ ਚੁੱਕਾ ਹੈ ਉੱਥੇ ਹੀ ਉਹ ਆਪਣੇ ਸਾਥੀ ਕਲਾਕਾਰਾਂ ਨਾਲ ਰਲ ਕੇ ਲੋਕਾਂ ਨੂੰ ਚੰਗੇ ਅਤੇ ਸਾਰਥਿਕ ਸੁਨੇਹੇ ਦੇਣ ਵਾਲੀਆਂ ਨਿੱਕੀਆਂ-ਨਿੱਕੀਆਂ ਸਕਿੱਟਾਂ ਬਣਾ ਕੇ ਵੀ ਯੂ-ਟਿਊਬ ਪਾਉਂਦਾ ਹੈ ਜਿਸ ਰਾਹੀ ਵੀ ਉਹ ਲੋਕਾਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ।
-ਹਰਜੀਤ ਸਿੰਘ ਬਾਜਵਾ
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …