ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਜਲੰਧਰ ‘ਚ ਚੁੱਕੀ ਸਹੁੰ
ਚੰਡੀਗੜ੍ਹ/ਬਿਊਰੋ ਨਿਊਜ਼
ਜਗਦੀਸ਼ ਰਾਜਾ ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਦਾ ਅਹੁਦਾ ਹਰਸਿਮਰਨਜੀਤ ਸਿੰਘ ਬੰਟੀ ਦੀ ਝੋਲੀ ਪਿਆ ਹੈ। ਨਵੇਂ ਬਣੇ ਮੇਅਰ ਜਗਦੀਸ਼ ਰਾਜਾ 5 ਵਾਰ ਕੌਂਸਲਰ ਰਹਿ ਚੁੱਕੇ ਹਨ। ਜਲੰਧਰ ਨਗਰ ਨਿਗਮ ਵਿੱਚ ਕੁੱਲ 80 ਵਾਰਡ ਹਨ ਜਿਨ੍ਹਾਂ ਵਿੱਚੋਂ 65 ‘ਤੇ ਕਾਂਗਰਸੀ ਕੌਂਸਲਰਾਂ ਦਾ ਕਬਜ਼ਾ ਹੈ।
ਦੂਜੇ ਪਾਸੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਕਾਰਨ ਬਾਗ਼ੀ ਹੋਏ ਅੰਮ੍ਰਿਤਸਰ ਦੇ ਕੌਂਸਲਰਾਂ ਨੇ ਅੱਜ ਆਪਣੇ ਅਹੁਦੇ ਦੀ ਰਸਮੀ ਸ਼ੁਰੂਆਤ ਜਲੰਧਰ ਤੋਂ ਕਰ ਲਈ ਹੈ। ਸਿੱਧੂ ਦੇ ਹਮਾਇਤੀ 17 ਕੌਂਸਲਰ ਅੰਮ੍ਰਿਤਸਰ ਦੇ ਨਿਗਮ ਹਾਊਸ ਵਿਚ ਹੋ ਰਹੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਨਹੀਂ ਸੀ। ਹੁਣ ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਆਪਣੇ ਅਹੁਦੇ ਦੀ ਸਹੁੰ ਅੱਜ ਜਲੰਧਰ ਮੇਅਰ ਦੀ ਚੋਣ ਮੌਕੇ ਚੁੱਕ ਲਈ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …