Breaking News
Home / ਪੰਜਾਬ / ਪਠਾਨਕੋਟ ਦੇ ਅਮਨਦੀਪ ਹਸਪਤਾਲ ’ਚ ਈਸੀਐਚਐਸ ਘੁਟਾਲਾ

ਪਠਾਨਕੋਟ ਦੇ ਅਮਨਦੀਪ ਹਸਪਤਾਲ ’ਚ ਈਸੀਐਚਐਸ ਘੁਟਾਲਾ

ਅਦਾਲਤ ਨੇ ਸਾਰੇ ਆਰੋਪੀਆਂ ਨੂੰ ਨਿਆਇਕ ਹਿਰਾਸਤ ’ਚ ਭੇਜਿਆ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਦੇ ਅਮਨਦੀਪ ਹਸਪਤਾਲ ਵਿਚ ਹੋਏ 3 ਕਰੋੜ 36 ਲੱਖ ਰੁਪਏ ਦੇ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਘੁਟਾਲਾ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਹਸਪਤਾਲ ਦੇ ਪ੍ਰਬੰਧਕਾਂ ਸਣੇ ਕੁੱਲ 6 ਵਿਅਕਤਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਆਰੋਪੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੰਘੀ 23 ਦਸੰਬਰ ਨੂੰ ਗਿ੍ਰਫਤਾਰ ਕੀਤੇ ਗਏ ਪ੍ਰਬੰਧਕ ਡਾ. ਅਮਨਦੀਪ ਕੌਰ, ਉਸਦੇ ਪਤੀ ਡਾ. ਅਵਤਾਰ ਸਿੰਘ, ਬੇਟੇ ਡਾ. ਸ਼ਹਬਾਜ਼ ਸਿੰਘ, ਜੀਐਮ ਸਚਿਨ ਚੱਢਾ, ਡਾ. ਪੁਨੀਤ ਮਹਾਜਨ ਅਤੇ ਫੈਸਿਲਟੀ ਡਾਇਰੈਕਟਰ ਵਿਜੇ ਥਾਪਾ ਅਜੇ ਪੁਲਿਸ ਰਿਮਾਂਡ ’ਤੇ ਹੀ ਸਨ। ਜ਼ਿਕਰਯੋਗ ਹੈ ਕਿ ਇਹ ਕਾਰਵਾਈ ਲੰਘੀ 9 ਦਸੰਬਰ ਨੂੰ ਪਠਾਨਕੋਟ ਵਿਚ ਦਰਜ ਐਫਆਈਆਰ ਦੇ ਸਬੰਧ ਵਿਚ ਹਾਈਕੋਰਟ ਦੇ ਆਦੇਸ਼ ’ਤੇ ਐਸਆਈਟੀ ਗਠਿਤ ਕਰਨ ਦੇ ਤੁਰੰਤ ਬਾਅਦ ਹੋਈ ਸੀ। ਇਸ ਐਸਆਈਟੀ ਨੂੰ ਸਪੈਸ਼ਲ ਡੀਜੀਪੀ (ਇਨਵੈਸਟੀਗੇਸ਼ਨ) ਲੋਕਪਾਲ ਪੰਜਾਬ ਖੁਦ ਲੀਡ ਕਰ ਰਹੇ ਹਨ। ਪ੍ਰਬੋਧ ਕੁਮਾਰ ਅਤੇ ਏਆਈਜੀ ਕੇਤਨ ਪਾਟਿਲ ਦੀ ਅਗਵਾਈ ਵਾਲੀ ਟੀਮ ਨੇ ਡਾ. ਅਮਨਦੀਪ ਅਤੇ ਡਾ. ਅਵਤਾਰ ਸਿੰਘ ਨੂੰ ਅੰਮਿ੍ਰਤਸਰ ਵਿਚੋਂ ਉਨ੍ਹਾਂ ਦੇ ਘਰ ਤੋਂ ਗਿ੍ਰਫਤਾਰ ਕੀਤਾ ਸੀ ਅਤੇ ਬਾਅਦ ਵਿਚ ਪਠਾਨਕੋਟ ਸਥਿਤ ਅਮਨਦੀਪ ਹਸਪਤਾਲ ਲਿਆਂਦਾ ਗਿਆ। ਟੀਮ ਨੇ ਹਸਪਤਾਲ ਦਾ ਰਿਕਾਰਡ ਰੂਮ, ਮੈਡੀਕਲ ਵਿਭਾਗ ਸੀਲ ਕਰ ਦਿੱਤਾ ਅਤੇ 4 ਕੰਪਿਊਟਰ ਕਬਜ਼ੇ ਵਿਚ ਲੈ ਕੇ ਈਸੀਐਚਐਸ ਨਾਲ ਜੁੜੇ ਰਿਕਾਰਡ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਹਸਪਤਾਲ ਨੇ ਪਠਾਨਕੋਟ ਮਿਲਟਰੀ ਹਸਪਤਾਲ ਸਥਿਤ ਈਸੀਐਚਐਸ ਪਾਲੀਕਲੀਨਿਕ ਦੇ ਮੈਡੀਕਲ ਅਫਸਰਾਂ ਅਤੇ ਅਫਸਰ ਇੰਚਾਰਜ ਓਆਈਸੀ ਦੀ ਫਰਜ਼ੀ ਸਟੈਂਪ ਬਣਾ ਕੇ ਰੱਖੀ ਹੋਈ ਸੀ। ਸਟਾਫ ਖੁਦ ਦਸਤਖਤ ਕਰਕੇ ਮਰੀਜ਼ਾਂ ਨੂੰ ਭਰਤੀ ਅਤੇ ਉਨ੍ਹਾਂ ਦੇ ਹਸਪਤਾਲ ਵਿਚ ਸਟੇਅ ਨੂੰ ਐਕਸਟੈਂਡ ਕਰਦੇ ਰਹੇ। ਪਾਲੀਕਲੀਨਿਕ ਇੰਚਾਰਜ ਕਰਨਲ ਦਿਲਬਾਗ ਸਿੰਘ ਵਲੋਂ ਪੁਲਿਸ ਅਤੇ ਸੈਨਾ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਇਹ ਪੂਰੀ ਕਾਰਵਾਈ ਸ਼ੁਰੂ ਹੋਈ।

 

Check Also

ਸੁਨੀਲ ਜਾਖੜ ਨੇ ਭਾਜਪਾ ਦੇ ਸੰਕਲਪ ਪੱਤਰ ਨੂੰ ਦੱਸਿਆ ‘ਪਰਸਨਲ ਗਰੰਟੀ’

ਕਿਹਾ : ਮੋਦੀ ਜੀ ਜੋ ਕਹਿੰਦੇ ਹਨ ਉਹ ਪੂਰਾ ਵੀ ਕਰਦੇ ਹਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ …