-6.4 C
Toronto
Tuesday, December 9, 2025
spot_img
Homeਕੈਨੇਡਾਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਗੋਸ਼ਟੀ ਕਰਾਈ

ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ‘ਤੇ ਗੋਸ਼ਟੀ ਕਰਾਈ

ਬਰੈਂਪਟਨ/ਬਾਸੀ ਹਰਚੰਦ : ਬੀਤੇ ਦਿਨੀਂ ਕੈਸੀਕੈਂਪਲ ਕਮਿਉਨਿਟੀ ਸੈਂਟਰ ਵਿਖੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਉਸ ਦੀ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਮੁੱਖ ਰੋਲ ਅਤੇ ਕੁਰਬਾਨੀ ਉੱਤੇ ਇਨਕਲਾਬੀ ਰਵਾਇਤਾਂ ਅਨੁਸਾਰ ਗੋਸ਼ਟੀ ਕਰਵਾਈ ਗਈ। ਇਸ ਵੱਡੀ ਗਿਣਤੀ ਵਿੱਚ ਪਬਲਿਕ ਨੇ ਸ਼ਮੂਲੀਅਤ ਕੀਤੀ । ਠੀਕ ਦੋ ਵਜੇ ਸਮਾਗਮ ਸ਼ੁਰੂ ਹੋ ਗਿਆ ਸੱਭ ਤੋਂ ਪਹਿਲਾਂ ਸਟੇਜ ਸਕੱਤਰ ਹਰਚੰਦ ਸਿੰਘ ਬਾਸੀ ਨੇ ਸਰਵਸ੍ਰੀ ਬਲਦੇਵ ਸਿੰਘ ਸਹਿਦੇਵ ਮੰਚ ਦੇ ਪ੍ਰਧਾਨ, ਜਗਜੀਤ ਸਿੰਘ ਜੋਗਾ, ਬਲਕਾਰ ਸਿੰਘ ਵਲਟੋਹਾ, ਗਿਆਨ ਸਿੰਘ ਘਈ, ਵਿਸਾਖਾ ਸਿੰਘ ਤਾਤਲਾ, ਸੁਭਾਸ਼ ਚੰਦਰ ਖੁਰਮੀ ਸਰਜਿੰਦਰ ਸਿੰਘ ਅਤੇ ਅਮਰਜੀਤ ਗਿੱਲ ਨੂੰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਤ ਹੋਣ ਲਈ ਬੇਨਤੀ ਕੀਤੀ। ਹਰਚੰਦ ਸਿੰਘ ਬਾਸੀ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅੱਜ ਅਸੀਂ ਉਸ ਮਹਾਨ ਇਨਕਲਾਬੀ ਦੇ ਵਿਚਾਰਾਂ, ਉਦੇਸ਼, ਹਕੀਕਤ ਵਿੱਚ ਕਥਨੀ ਕਰਨੀ ਅਤੇ ਕੁਰਬਾਨੀ ਉਪਰ ਗੱਲ ਕਰਨੀ ਹੈ ਜੋ ਉਹ ਆਪਣੇ ਲੋਕਾਂ ਲਈ ਵਿਰਾਸਤ ਛੱਡ ਗਿਆ ਹੈ। ਭਗਤ ਸਿੰਘ ਲਿਖਦਾ ਹੈ ਕਿ ਸਾਡਾ ਮਕਸਦ ਲੋਕਾਂ ਦਾ ਖੂਨ ਖਰਾਬਾ ਕਰਨ ਦਾ ਨਹੀਂ ਸਗੋਂ ਆਪਣੇ ਵਿਚਾਰਾਂ ਨੂੰ ਪ੍ਰਚਾਰਨਾ ਹੈ ਲੁਕ ਕੇ ਨਹੀਂ ਸਗੋਂ ਲੋਕਾਂ ਵਿੱਚ ਰਹਿ ਕੇ ਕੰਮ ਕਰਨਾ ਹੈ।
ਲੋਕਾਂ ਦੇ ਸਵਾਲਾਂ ਦਾ ਦਲੀਲ ਨਾਲ ਉੱਤਰਦਾਈ ਵੀ ਹੋਣਾ ਹੈ। ਸਾਡੇ ਕੋਲ ਅਜ਼ਾਦੀ ਤੋਂ ਪਿਛੋਂ ਕਿਹੋ ਜਿਹਾ ਰਾਜ ਪ੍ਰਬੰਧ ਹੋਵੇਗਾ ਉਸ ਦੀ ਤਸਵੀਰ ਵੀ ਸਾਫ ਹੋਣੀ ਚਾਹੀਦੀ ਹੈ। ਉਪਰੰਤ ਜਗਜੀਤ ਸਿੰਘ ਜੋਗਾ ਨੂੰ ਪਬਲਿਕ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਬੇਨਤੀ ਕੀਤੀ। ਉਹਨਾਂ ਨੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਸਹੀਦ ਭਗਤ ਸਿੰਘ ਚਾਹੁੰਦਾ ਸੀ ਕਿ ਅਜ਼ਾਦੀ ਤੋਂ ਬਾਅਦ ਸੱਭ ਦੇ ਸਮਾਜਿਕ ਆਰਥਿਕ ਧਾਰਮਿਕ ਅਧਿਕਾਰ ਬਰਾਬਰ ਹੱਕ ਹੋਣ। ਵਿਤਕਰੇ ਵਾਲੇ ਸਮਾਜ ਦੀ ਕੋਈ ਥਾਂ ਨਾ ਹੋਵੇ। ਉਹ ਵਰਣ ਵਿਵਸਥਾਂ ਦੀ ਕੋਈ ਥਾਂ ਨਹੀਂ ਚਾਹੁੰਦਾ ਸੀ।
ਬਲਦੇਵ ਸਿੰਘ ਸਹਿਦੇਵ ਮੰਚ ਦੇ ਪਰਧਾਨ ਨੇ ਆਪਣੇ ਵਿਚਾਰ ਕਾਫੀ ਵਿਸਥਾਰ ਵਿੱਚ ਸਾਂਝੇ ਕਰਦਿਆਂ ਕਿਹਾ ਸ਼ਹੀਦ ਭਗਤ ਸਿੰਘ ਸਿਰਫ ਇਨਕਲਾਬੀ ਨਹੀਂ ਸੀ ਉਹ ਇੱਕ ਮਹਾਨ ਚਿੰਤਕ ਵੀ ਸਨ। ਉਹਨਾਂ ਵਿਸਥਾਰ ਵਿੱਚ ਦੇਸ ਦੇ ਹਾਲਾਤਾਂ ਦੀ ਚੀਰ ਫਾੜ ਕੀਤੀ ਅਤੇ ਕਿਹਾ ਭਗਤ ਸਿੰਘ ਇਹਨਾਂ ਨੀਤੀਆਂ ਦੇ ਘੋਰ ਵਿਰੋਧੀ ਸਨ। ਉਹ ਦੇਸ ਦੇ ਹਰ ਆਦਮੀ ਇਸਤਰੀ ਦੇ ਹਰ ਤਰ੍ਹਾਂ ਦੀ ਅਜ਼ਾਦੀ ਅਤੇ ਬਰਾਬਰ ਅਧਿਕਾਰਾਂ ਲਈ ਤਾਂਘਦੇ ਸਨ। ਉਹਨਾਂ ਦੀ ਕੁਰਬਾਨੀ ਨੇ ਅਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ।
ਬਲਕਾਰ ਸਿੰਘ ਵਲਟੋਹਾ ਨੇ ਕਿਹਾ ਨੌਜਵਾਨ ਦੇ ਦੇਸ ਲਈ ਅਤਿ ਪਿਆਰ ਦੀ ਮਿਸਾਲ ਅਦਭੁੱਤ ਹੈ ਜੋ ਦੇਸ ਦੇ ਲੋਕਾਂ ਦੀ ਬਿਹਤਰ ਜ਼ਿੰਦਗੀ ਲਈ ਤਾਂਘਦਾ ਸੀ। ਮਹਿੰਦਰ ਸਿੰਘ ਮੋਹੀ ਨੇ ਵੀ ਭਗਤ ਸਿੰਘ ਬਾਰੇ ਆਪਣੇ ਵਿਚਾਰ ਰੱਖੇ। ਗਿਆਨ ਸਿੰਘ ਘਈ ਅਤੇ ਗਿਆਨ ਸਿੰਘ ਤੂਰ ਨੇ ਸਬੰਧਤ ਕਵਿਤਾਵਾਂ ਪੜ੍ਹੀਆਂ। ਜਗਜੀਤ ਸਿੰਘ ਜੋਗਾ ਨੇ ਦੇ ਮਤੇ ਪੜ੍ਹੇ ਜੋ ਸਰਵਸੰਮਤੀ ਨਾਲ ਬਾਹਾਂ ਖੜ੍ਹੀਆਂ ਕਰਕੇ ਪਾਸ ਕੀਤੇ ਗਏ ਪਹਿਲਾ ਮਤਾ ਧਾਰਮਿਕ ਘੱਟ ਗਿਣਤੀਆਂ, ਔਰਤਾਂ ਅਤੇ ਦਲਿਤਾਂ ਨਾਲ ਵਿਤਕਰੇ ਬੰਦ ਕੀਤੇ ਜਾਣ ਦੂਸਰਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ। ਅੰਤ ਵਿੱਚ ਬਲਦੇਵ ਸਿੰਘ ਸਹਿਦੇਵ ਨੇ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਸ਼ਹੀਦਾ ਨੂੰ ਯਾਦ ਕਰਨ ਲਈ ਅਤੇ ਉਹਨਾਂ ਵਿਚਾਰਂ ਨੂੰ ਪ੍ਰਚਾਰਨ ਲਈ ਵਡੀ ਗਿਣਤੀ ਵਿੱਚ ਇਕੱਤਰ ਹੁੰਦੇ ਰਹਿਣਾ ਚਾਹੀਦਾ ਹੈ। ਉਪਰੰਤ ਚਾਹ ਸਨੈਕਸ ਦਾ ਪਰੋਸੇ ਗਏ। ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਪਧਾਨ ਸੁਭਾਸ਼ ਚੰਦਰ ਖੁਰਮੀ, ਸਰਜਿੰਦਰ ਸਿੰਘ ਅਤੇ ਸਮੁਚੀ ਕਲੱਬ ਦਾ ਸਹਿਯੋਗ ਲਈ ਧੰਨਵਾਦ ਕੀਤਾ। ਹਰਚੰਦ ਸਿੰਘ ਬਾਸੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।

 

RELATED ARTICLES
POPULAR POSTS