7.9 C
Toronto
Saturday, April 11, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' ਨਾਲ ਜੋੜ ਕੇ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ ਨਾਲ ਜੋੜ ਕੇ ਜ਼ੂਮ-ਸਮਾਗਮ ਕਰਵਾਇਆ

ਮਹਿਮਾਨ-ਬੁਲਾਰੇ ਸਨ, ਪ੍ਰਸਿੱਧ ਭਾਸ਼ਾ-ਵਿਗਿਆਨੀ ਡਾ. ਜੋਗਾ ਸਿੰਘ ਵਿਰਕ, … ਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 15 ਫ਼ਰਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਹੀਨਵਾਰ ਸਮਾਗਮ ਜ਼ੂਮ-ਮਾਧਿਅਮ ਦੀ ਵਰਤੋਂ ਕਰਦਿਆਂ ਹੋਇਆਂ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ ਨਾਲ ਜੋੜ ਕੇ ਆਯੋਜਿਤ ਕੀਤਾ ਗਿਆ। ਸਮਾਗਮ ਦੇ ਮੁੱਖ-ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਪ੍ਰਮੁੱਖ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਵਿਰਕ ਸਨ। ਸਭਾ ਦੇ ਕਨਵੀਨਰ ਮਲੂਕ ਸਿੰਘ ਕਾਹਲੋਂ ਵੱਲੋਂ ਮੁੱਖ-ਮਹਿਮਾਨ ਅਤੇ ਸਮਾਗਮ ਵਿਚ ਸ਼ਾਮਲ ਮੈਂਬਰਾਂ ਤੇ ਮਹਿਮਾਨਾਂ ਨੂੰ ਸੁਆਗ਼ਤੀ ਸ਼ਬਦ ਕਹਿਣ ਤੇ ਸਮਾਗਮ ਦੀ ਰੂਪ-ਰੇਖਾ ਬਿਆਨਣ ਤੋਂ ਬਾਅਦ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਇਸਦੇ ਮੁੱਖ-ਬੁਲਾਰੇ ਡਾ. ਜੋਗਾ ਸਿੰਘ ਵਿਰਕ ਨੂੰ ਪੰਜਾਬੀ ਮਾਂ-ਬੋਲੀ ਦੀ ਅਜੋਕੀ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੇਨਤੀ ਕੀਤੀ ਗਈ।
ਡਾ. ਵਿਰਕ ਨੇ ਆਪਣੀ ਗੱਲ ਅੰਤਰਾਸ਼ਟਰੀ ਸੰਸਥਾ ‘ਯੂਨੈਸਕੋ’ ਵੱਲੋਂ ਬੋਲੀਆਂ ਲਈ ਨਿਰਧਾਰਿਤ ਕੀਤੇ ਗਏ ਨੌਂ ਕਾਰਕਾਂ ਤੋਂ ਆਰੰਭ ਕੀਤੀ, ਜਿਨ÷ ਾਂ ਵਿੱਚੋਂ ਸੱਭ ਤੋਂ ਪ੍ਰਮੁੱਖ ”ਕੋਈ ਬੋਲੀ ਕਿੰਨੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ”, ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਕਹਿਣ ਨੂੰ ਤਾਂ ਲਹਿੰਦੇ ਪੰਜਾਬ ਵਿੱਚ 12 ਕਰੋੜ ਅਤੇ ਚੜ÷ ਦੇ ਪੰਜਾਬ ਵਿੱਚ ਵੱਸਦੇ ਤਿੰਨ ਕਰੋੜ ਲੋਕ ਪੰਜਾਬੀ ਬੋਲੀ ਬੋਲ ਰਹੇ ਹਨ, ਪਰ ਉਨ÷ ਾਂ ਵਿੱਚੋਂ ਕਿੰਨੇ ਕੁ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਵਿੱਚ ਗੱਲ ਕਰਦੇ ਹਨ। ਲਹਿੰਦੇ ਪੰਜਾਬ ਵਿੱਚ ਬੋਲੀ ਜਾਂਦੀ ਪੰਜਾਬੀ ਬੋਲੀ ਵਿੱਚ ਉਰਦੂ ਅਤੇ ਚੜ÷ ਦੇ ਪੰਜਾਬ ਦੀ ਪੰਜਾਬੀ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਦੀ ਭਰਮਾਰ ਹੈ।
ਇੱਥੇ ਬਹੁਤੇ ਸਕੂਲਾਂ ਦਾ ਪੜ÷ ਾਈ ਦਾ ਮਾਧਿਅਮ ਅੰਗਰੇਜ਼ੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਉੱਪਰ ਕਾਬਜ਼ ਰਾਜਸੀ ਨੇਤਾ ਅੰਗਰੇਜ਼ੀ ਸਾਮਰਾਜ ਦੇ ‘ਵਿਚੋਲੇ’ ਰਹੇ ਹਨ ਅਤੇ ਉਹ ਅਜੇ ਵੀ ਅੰਗਰੇਜ਼ੀ ਭਾਸ਼ਾ ਦੇ ਹੱਕ ਵਿੱਚ ਵਧੇਰੇ ਭੁਗਤਦੇ ਹਨ। ਪੜ÷ ਾਈ ਦਾ ਨਿੱਜੀਕਰਨ ਉਨ÷ ਾਂ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਲਈ ਵਧੇਰੇ ਮਨਭਾਉਂਦਾ ਤੇ ਲਾਭਦਾਇਕ ਹੈ। ਉਹ ਵਿਦਿਅਕ ਸੰਸਥਾਵਾਂ ਵਿੱਚ ਅੰਗਰੇਜ਼ੀ ਨੂੰ ਵਧੇਰੇ ਮਹੱਤਤਾ ਦਿੰਦੇ ਹਨ ਅਤੇ ਇਸ ਤਰ÷ ਾਂ ਆਮ ਲੋਕਾਂ ਨੂੰ ਪੰਜਾਬੀ ਮਾਂ-ਬੋਲੀ ਤੋਂ ਦੂਰ ਰੱਖਿਆ ਜਾ ਰਿਹਾ ਹੈ।
ਉਨ÷ ਾਂ ਕਿਹਾ ਕਿ ਸਾਡੇ ਪੰਜਾਬੀ ‘ਦਾਨੀ’ ਬਹੁਤ ਹਨ ਅਤੇ ਉਹ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਖਾਣ-ਪੀਣ ਦੀਆਂ ਵਸਤਾਂ ਦੇ ਖ਼ੂਬ ਲੰਗਰ ਲਾਉਂਦੇ ਹਨ ਪਰ ਉਹ ‘ਗਿਆਨ ਦਾ ਲੰਗਰ’ ਲਗਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਕੋਈ ਚੰਗੀ ਕਿਤਾਬ ਤਿਆਰ ਕਰਵਾਉਣ ਜਾਂ ਦੂਸਰੀਆਂ ਭਾਸ਼ਾਵਾਂ ਦੀਆਂ ਗਿਆਨ ਭਰਪੂਰ ਪੁਸਤਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਵਾਉਣ ਲਈ ਪੈਸੇ ਖ਼ਰਚਣ ਦੀ ਰੁਚੀ ਨਹੀਂ ਰੱਖਦੇ ਉਨ÷ ਾਂ ਕਿਹਾ ਕਿ ਅੱਜਕੱਲ÷ ਏ.ਆਈ. ਦੀ ਵਰਤੋਂ ਜੀਵਨ ਦੇ ਲੱਗਭੱਗ ਹਰੇਕ ਖੇਤਰ ਵਿੱਚ ਹੋ ਰਹੀ ਹੈ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਇਸ ਦੀ ਵਰਤੋਂ ਕਰਨੀ ਸਮੇਂ ਦੀ ਲੋੜ ਹੈ। ਪਰ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਭਾਸਾ ਨੂੰ ਅੱਗੇ ਵਧਾਉਣ ਲਈ ਨਾ ਤਾਂ ਸਾਡੀਆਂ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਉਠਾਏ ਜਾ ਰਹੇ ਅਤੇ ਨਾ ਹੀ ਸਾਡੀਆਂ ਸਾਹਿਤ ਸਭਾਵਾਂ ਇਸ ਪਾਸੇ ਕੋਈ ਵਿਸ਼ੇਸ਼ ਧਿਆਨ ਦੇ ਰਹੀਆਂ ਹਨ।
ਲਹਿੰਦੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਨੂੰ ‘ਸ਼ੁਭ-ਸ਼ਗਨ’ ਕਰਾਰ ਦਿੰਦਿਆਂ ਉਨ÷ ਾਂ ਕਿਹਾ ਕਿ ਇਸ ਦਿਸ਼ਾ ਵਿੱਚ ਅਜੇ ਬਹੁਤ ਕੰਮ ਕਰਨ ਦੀ ਲੋੜ ਹੈ।
ਪੰਜਾਬੀ ਭਾਸ਼ਾ ਵਿੱਚ ਹੋਰ ਸ਼ਬਦਾਂ ਦੇ ਰਲ਼ੇਵੇਂ ਦੀ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਚੜ÷ ਦੇ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਵਿੱਚ ਲਿਖੀ ਜਾ ਰਹੀ ਸੰਸਕ੍ਰਿਤ ਹੈ ਅਤੇ ਲਹਿੰਦੇ ਪੰਜਾਬ ‘ਚ ਇਸ ਵਿੱਚ ਉਰਦੂ ਅੱਖਰਾਂ ਦਾ ਬੋਲ-ਬਾਲਾ ਹੈ। ਉਨ÷ ਾਂ ਹੋਰ ਕਿਹਾ ਕਿ ਇਹ ਵੀ ਸਾਡਾ ਭਰਮ ਹੀ ਹੈ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਪੰਜਾਬੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਸਾਡੀਆਂ ਅਗਲੀਆਂ ਪੀੜ÷ ੀਆਂ ਗੁਰੂ ਗ੍ਰੰਥ ਸਾਹਿਬ ਵੀ ਅੰਗਰੇਜ਼ੀ ਵਿੱਚ ਹੀ ਪੜ÷ ਰਹੀਆਂ ਹਨ ਅਤੇ ਉਹ ਪੰਜਾਬੀ ਮਾਂ-ਬੋਲੀ ਤੋਂ ਬਹੁਤ ਦੂਰ ਹੁੰਦੀਆਂ ਜਾ ਰਹੀਆਂ ਹਨ।
ਉਪਰੰਤ, ਸੁਆਲਾਂ-ਜੁਆਬਾਂ ਦੇ ਸੈਸ਼ਨ ਵਿੱਚ ਉਨ÷ ਾਂ ਨੂੰ ਕਹਾਣੀ ਲੇਖਕ ਮੇਜਰ ਮਾਂਗਟ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਰਾਜਕੁਮਾਰ ਓਸ਼ੋਰਾਜ, ਜੰਮੂ ਤੋਂ ਡਾ. ਸਨੋਬਰ ਚਿੱਬ, ਸੁਰਿੰਦਰਜੀਤ ਕੌਰ ਅਤੇ ਪ੍ਰੋ. ਆਂਚਲ ਅਰੋੜਾ ਵੱਲੋਂ ਪੰਜਾਬੀ ਦੇ ਰੋਜ਼ਗਾਰ ਦੀ ਭਾਸ਼ਾ ਬਣਨ, ਵਿਗਿਆਨ ਤੇ ਤਕਨਾਲੌਜੀ ਦੇ ਸਿਲੇਬਸਾਂ ਤੇ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਪੰਜਾਬੀ ਵਿੱਚ ਉਪਲੱਭਧ ਨਾ ਹੋਣ, ਕੋਈ ਸਰਬ-ਪ੍ਰਵਾਨਿਤ ਪੰਜਾਬੀ ਫੌਂਟ ਨਾ ਹੋਣ, ਪੰਜਾਬੀ ਬੋਲੀ ਨੂੰ ਧਰਮ ਨਾਲੋਂ ਨਿਖੇੜਨ, ਕਚਹਿਰੀਆਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਅਤੇ ਪੰਜਾਬੀਆਂ ਦੇ ਵਿਦੇਸ਼ਾਂ ਵੱਲ ਵਹੀਰਾਂ ਘੱਤਣ ਬਾਰੇ ਕੀਤੇ ਗਏ ਸੁਆਲਾਂ ਦੇ ਜੁਆਬ ਬੜੇ ਠਰ÷ ੰਮੇ ਨਾਲ ਵਿਸਥਾਰ ਪੂਰਵਕ ਦਿੱਤੇ ਗਏ। ਇਸ ਦੌਰਾਨ ਲਾਹੌਰ ਤੋਂ ਇਸ ਸਮਾਗਮ ਨਾਲ ਜੁੜੇ ਅਹਿਮਦ ਰਜ਼ਾ ਜੋ ਲਹਿੰਦੇ ਪੰਜਾਬ ਵਿੱਚ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਵਾਉਣ ਅਤੇ ਸਰਕਾਰੀ ਦਫ਼ਤਰਾਂ ਦੇ ਕੰਮ-ਕਾਜ ਲਈ ਪੰਜਾਬੀ ਦੀ ਵਰਤੋਂ ਕਰਨ ਸਬੰਧੀ ਆਪਣੇ ਸਾਥੀਆਂ ਨਾਲ ਮਿਲ਼ ਕੇ ਸੰਘਰਸ਼ ਕਰ ਰਹੇ ਹਨ, ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਬੋਲੀ ਨੂੰ ਉੱਚਾ ਚੁੱਕਣ ਲਈ ਸਾਂਝੇ ਯਤਨਾਂ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੇ ਲਈ ਵੱਖ-ਵੱਖ ਦੇਸਾਂ ਪੰਜਾਬੀ ਬੋਲੀ ਬੋਲਣ ਵਾਲੇ ਪੰਜਾਬੀਆਂ ਦੀ ‘ਤਾਲ-ਮੇਲ ਕਮੇਟੀ’ ਹੋਣੀ ਚਾਹੀਦੀ ਹੈ ਜੋ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰੇ। ਉਨ÷ ਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵੇਖਿਆ ਜਾਏ ਤਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ 20 ਕਰੋੜ ਪੰਜਾਬੀ ‘ਗਲੋਬਲ-ਵਰਲਡ’ ਦਾ ਵੱਡਾ ਹਿੱਸਾ ਬਣਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਪੰਜਾਬੀ ਇਕੱਠੇ ਨਹੀਂ ਹੁੰਦੇ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਹੋਏ ਕਵੀ-ਦਰਬਾਰ ਦਾ ਸੰਚਾਲਨ ਡਾ. ਜਗਮੋਹਨ ਸੰਘਾ ਵੱਲੋਂ ਕੀਤਾ ਗਿਆ ਜਿਸ ਦੇ ਆਰੰਭ ਵਿੱਚ ਉਨ÷ ਾਂ ਵੱਲੋਂ ਜੰਮੂ ਤੋ ਡਾ. ਸਨੋਬਰ ਚਿੱਬ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਬੇਨਤੀ ਕੀਤੀ ਗਈ, ਜਿਨ÷ ਾਂ ਉਨ÷ ਾਂ ਵੱਲੋਂ ਅੰਤਰਾਸ਼ਟਰੀ ਮਾਂ-ਬੋਲੀ ਨਾਲ ਸਬੰਧਿਤ ਖੂਬਸੂਰਤ ਕਵਿਤਾ ਸੁਣਾਈ ਗਈ। ਫਿਰ ਵਾਰੋ-ਵਾਰੀ ਕਵਿਤਾ ਸ਼ਰਮਾ, ਆਂਚਲ ਅਰੋੜਾ, ਰੀਵਾ ਦਰਿਆ, ਜਸਵਿੰਦਰ ਕੌਰ, ਇਕਬਾਲ ਬਰਾੜ, ਜਸਵਿੰਦਰ ਸਿੰਘ ਝਬਾਲ, ਲਹਿੰਦੇ ਪੰਜਾਬ ਤੋਂ ਨਦੀਮ ਅਫ਼ਜ਼ਲ ਤੇ ਰਖ਼ਸੰਦਾ ਨਵੀਦ, ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ, ਜੱਸੀ ਭੁੱਲਰ, ਸੁਖਚਰਨਜੀਤ ਕੌਰ ਗਿੱਲ, ਸੁਰਿੰਦਰਜੀਤ ਕੌਰ, ਰਾਜਕੁਮਾਰ ਓਸ਼ੋਰਾਜ, ਸਤਿੰਦਰ ਓਠੀ, ਸੁਖਦੇਵ ਸਿੰਘ ਝੰਡ ਤੇ ਹੋਰਨਾਂ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ, ਮਾਂ ਦੇ ਅਨਮੋਲ ਪਿਆਰ, ਭਰੂਣ-ਹੱਤਿਆ ਅਤੇ ਹੋਰ ਕਈ ਵਿਸ਼ਿਆਂ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।
ਸਮਾਗਮ ਦੇ ਅਖ਼ੀਰ ਵਿੱਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਜੋਗਾ ਸਿੰਘ ਵਿਰਕ ਅਤੇ ਦੇਸ਼-ਵਿਦੇਸ਼ ਤੋਂ ਜੁੜੇ ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਬੜੈ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ। ਸਰੋਤਿਆਂ ਦੇ ਰੂਪ ਵਿੱਚ ਇਸ ਜ਼ੂਮ-ਸਮਾਗਮ ਵਿੱਚ ਪਰਮਜੀਤ ਸਿੰਘ ਢਿੱਲੋਂ, ਹਰਦਿਆਲ ਸਿੰਘ ਝੀਤਾ, ਇੰਜ. ਈਸ਼ਰ ਸਿੰਘ ਚਾਹਲ, ਪ੍ਰੋ. ਪਵਨ ਖਿੱਚੀ, ਸੁਜਾਨ ਸਿੰਘ ਸੁਜਾਨ, ਰਮਿੰਦਰ ਵਾਲੀਆ, ਹਰਭਜਨ ਕੌਰ ਗਿੱਲ, ਨੀਨਾ ਅਨੇਜਾ, ਰੂਪ ਸਾਗਰ ਤੇ ਕਈ ਹੋਰਨਾਂ ਵੱਲੋਂ ਬਹੁਤ ਵਧੀਆ ਸ਼ਮੂਲੀਅਤ ਕੀਤੀ ਗਈ।

RELATED ARTICLES
POPULAR POSTS