-11.4 C
Toronto
Thursday, January 29, 2026
spot_img
Homeਕੈਨੇਡਾਏਅਰਪੋਰਟ ਟੈਕਸੀ ਐਸੋਸ਼ੀਏਸ਼ਨ ਵੱਲੋਂ ਏਅਰਪੋਰਟ ਅਥਾਰਟੀ ਕੋਲੋਂ ਡਾਕਟਰੀ ਸੁਰੱਖਿਆ ਦੀ ਮੰਗ

ਏਅਰਪੋਰਟ ਟੈਕਸੀ ਐਸੋਸ਼ੀਏਸ਼ਨ ਵੱਲੋਂ ਏਅਰਪੋਰਟ ਅਥਾਰਟੀ ਕੋਲੋਂ ਡਾਕਟਰੀ ਸੁਰੱਖਿਆ ਦੀ ਮੰਗ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਪਿਛਲੇ ਦਿਨਾਂ ਦੌਰਾਨ ਕਰੋਨਾਂ ਮਹਾਂਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਟੋਰਾਂਟੋਂ ਪੀਅਰਸਨ ਏਅਰਪੋਰਟ ਤੇ਼ ਟੈਕਸੀ ਅਤੇ ਲਿੰਮੋਜੀਨ ਚਲਾਉਣ ਵਾਲੇ ਡਰਾਇਵਰ ਅਤੇ ਸਬੰਧਤ ਡਰਾਇਵਰਾਂ ਦੇ ਕਈ ਪਰਿਵਾਰਕ ਮੈਂਬਰਾਂ ਦੀਆਂ ਰਿਪੋਰਟਾਂ ਪਾਜ਼ੀਟਵ ਆਉਣ ਕਾਰਨ ਇੱਥੇ ਜਿਹੜਾ ਡਰ ਦਾ ਮਹੌਲ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਟੋਰਾਂਟੋਂ ਏਅਰਪੋਰਟ ‘ਤੇ਼ ਟੈਕਸੀਆਂ ਚਲਾਉਣ ਵਾਲੇ ਡਰਾਇਵਰਾਂ ਦੀ ਯੂਨੀਅਨ ઑਏਅਰਪੋਰਟ ਟੈਕਸੀ ਕੈਬ ਐਸੋਸ਼ੀਏਸ਼ਨ਼ ਵੱਲੋਂ ਐਸੋਸ਼ੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਔਜਲਾ ਦੀ ਅਗਵਾਈ ਹੇਠ ઑਗਰੇਟਰ ਟੋਰਾਂਟੋਂ ਏਅਰਪੋਰਟ ਅਥਾਰਟੀ ਗਰਾਉਂਡ ਐਂਡ ਟਰਾਂਸਪੋਟੇਸ਼ਨ਼ ਦੇ ਡਾਇਰੈਕਟਰ ਨੂੰ ਇੱਕ ਮੰਗ ਪੱਤਰ ਦੇ ਕੇ ਏਅਰਪੋਰਟ ਅਥਾਰਟੀ ਦੇ ਅਧਿਕਾਰ ਖੇਤਰ ਅੰਦਰ ਆਉਂਦੇ ਟੈਕਸੀ ਅਤੇ ਲਿੰਮੋ ਡਰਾਇਵਰਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਖਾਸ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਕਿ ਪੂਰੀ ਦੁਨੀਆ ਵਿੱਚੋਂ ਟੋਰਾਂਟੋਂ ਏਅਰਪੋਰਟ ਉੱਤੇ ਉਤਰਨ ਵਾਲੇ ਯਾਤਰੀਆਂ ਅਤੇ ਵੱਖ-ਵੱਖ ਹਵਾਈ ਕੰਪਨੀਆਂ ਦੇ ਹਵਾਈ ਜ਼ਹਾਜ਼ਾਂ ਦਾ ਉਹ ਅਮਲਾ ਜੋ ਕੁਝ ਦਿਨ ਇੱਥੇ ਠਹਿਰਦਾ ਹੈ ਅਤੇ ਟੈਕਸੀ ਦੀ ਵਰਤੋਂ ਕਰਦਾ ਹੈ ਦੀ ਏਅਰਪੋਰਟ ਅੰਦਰ ਮਾਹਰ ਡਾਕਟਰਾਂ ਦੀਆਂ ਟੀਮਾਂ ਦੁਆਰਾ ਸਹੀ ਢੰਗ ਨਾਲ ਸਕਰੀਨਿੰਗ (ਜਾਂਚ) ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਵੀ ਰਿਪੋਰਟ ਪਾਜੀਟਿਵ ਆਉਣ ‘ਤੇ਼ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਭੇਜਣਾ ਚਾਹੀਦਾ ਹੈ। ਰਜਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਏਅਰਪੋਰਟ ਟੈਕਸੀ ਡਰਾਇਵਰਾਂ ਨਾਲ ਜਿਹੜੇ ਹਾਦਸੇ ਪਹਿਲਾਂ ਹੋ ਚੁੱਕੇ ਹਨ ਇਹ ਵੀ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਸਹੀ ਢੰਗ ਨਾਲ ਜਾਂਚ ਨਾ ਹੋਣ ਕਾਰਨ ਹੀ ਹੋਏ ਹਨ। ਉਹਨਾਂ ਏਅਰਪੋਰਟ ਅਥਾਰਟੀ ਤੋਂ ਮੰਗ ਕੀਤੀ ਕਿ ਸੁਰੱਖਿਆ ਪੱਖੋਂ ਇੱਥੇ ਕੰਮ ਕਰਦੇ ਟੈਕਸੀ ਅਤੇ ਲਿੰਮੋ ਡਰਾਇਵਰਾਂ ਨੂੰ ਸੈਨੀਟਾਈਜ਼ਰ, ਦਸਤਾਨੇ ਅਤੇ ਮਾਸਕ ਵੀ ਮੁਹੱਈਆ ਕਰਵਾਏ ਜਾਣ ਤਾਂ ਕਿ ਸਵਾਰੀਆਂ ਦੇ ਟੈਕਸੀ ਵਿੱਚ ਚੜ੍ਹਨ ਤੋਂ ਪਹਿਲਾਂ ਅਤੇ ਉਤਰਨ ਤੋਂ ਬਾਅਦ ਟੈਕਸੀਆਂ/ਲਿੰਮੋਜ਼ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾ ਸਕੇ, ਜਿਸ ਨਾਲ ਯਾਤਰੀ ਵੀ ਸੁਰੱਖਿਅਤ ਸਫਰ ਕਰ ਸਕਣ।

RELATED ARTICLES
POPULAR POSTS