ਟੋਰਾਂਟੋ/ਬਿਊਰੋ ਨਿਊਜ਼ : ਭਾਰਤੀ ਪੁਰਸ਼ਾਂ ਵਿੱਚ ਸਿਗਰਟਨੋਸ਼ੀ ਦੀ ਆਦਤ ਪਿਛਲੇ 17 ਸਾਲਾ ਵਿੱਚ ਇਕ ਤਿਹਾਈ ਤੋਂ ਜ਼ਿਆਦਾ ਵਧੀ ਹੈ ਤੇ ਇਹ ਗਿਣਤੀ ਵੱਧ ਕੇ 10.8 ਕਰੋੜ ਹੋ ਗਈ ਹੈ। ਇਹ ਚਿੰਤਾਜਨਕ ਗੱਲ ਨਵੇਂ ਅਧਿਐਨ ਵਿੱਚ ਸਾਹਮਣੇ ਆਈ ਹੈ। ਇਸ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਗਰਟ ਰਵਾਇਤੀ ਬੀੜੀ ਦੀ ਥਾਂ ਲੈ ਰਹੀ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਸਿਗਰਟਨੋਸ਼ੀ ਕਰਨ ਵਾਲੇ 15 ਤੋਂ 69 ਸਾਲ ਦੀ ਉਮਰ ਦੇ ਪੁਰਸ਼ਾਂ ਦੀ ਗਿਣਤੀ ਵੱਧ ਕੇ ਕਰੀਬ 2.9 ਕਰੋੜ ਜਾਂ 36 ਫੀਸਦ ਹੋ ਗਈ ਹੈ। ਇਹ ਗਿਣਤੀ 1998 ਵਿੱਚ 7.9 ਕਰੋੜ ਸੀ ਜੋ 2015 ਵਿੱਚ 10.8 ਕਰੋੜ ਹੋ ਗਈ। ਸਿਗਰਟਨੋਸ਼ੀ ਕਰਨ ਵਾਲੇ ਪੁਰਸ਼ਾਂ ਦੀ ਗਿਣਤੀ ਵਿੱਚ ਔਸਤਨ ਪ੍ਰਤੀ ਸਾਲ ਕਰੀਬ 1.7 ਕਰੋੜ ਦਾ ਵਾਧਾ ਹੋਇਆ ਹੈ। ਅਧਿਐਨ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਟੋਰਾਂਟੋ ਯੂਨੀਵਰਸਿਟੀ ਦੇ ਪ੍ਰਭਾਤ ਝਾਅ ਨੇ ਕਿਹਾ ਕਿ 2010 ਵਿੱਚ ਸਿਗਰਟਨੋਸ਼ੀ ਕਾਰਨ ਕਰੀਬ 10 ਲੱਖ ਲੋਕਾਂ ਦੀ ਮੌਤ ਹੋਈ ਜੋ ਭਾਰਤ ਵਿੱਚ ਕੁੱਲ ਮੌਤਾਂ ਦਾ ਦਸ ਫੀਸਦ ਹੈ। ਇਨ੍ਹਾਂ ਵਿੱਚ 70 ਫੀਸਦ ਮੌਤਾਂ 30 ਤੋਂ 69 ਸਾਲ ਦੀ ਉਮਰ ਦੇ ਲੋਕਾਂ ਦੀ ਹੋਈ। ਅਧਿਐਨ ਮੁਤਾਬਕ 15 ਤੋਂ 69 ਸਾਲ ਦੇ ਸਿਗਰਟ ਪੀਣ ਵਾਲਿਆਂ ਦੀ ਔਸਤ ਵਿੱਚ ਕਮੀ ਆਈ ਹੈ ਜੋ 1998 ਵਿੱਚ 27 ਫੀਸਦ ਤੋਂ ਘੱਟ ਕੇ 2010 ਵਿੱਚ 24 ਫੀਸਦ ਰਹਿ ਗਈ ਪਰ ਆਬਾਦੀ ਵਧਣ ਕਾਰਨ ਗਿਣਤੀ ਵਿੱਚ ਵਾਧਾ ਹੋਇਆ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …