7 C
Toronto
Friday, October 17, 2025
spot_img
Homeਕੈਨੇਡਾਪੱਤਰਕਾਰ ਅਤੇ ਲੇਖਕ ਬਲਬੀਰ ਮੋਮੀ ਨੂੰ ਸਦਮਾ

ਪੱਤਰਕਾਰ ਅਤੇ ਲੇਖਕ ਬਲਬੀਰ ਮੋਮੀ ਨੂੰ ਸਦਮਾ

logo-2-1-300x105ਮਿਸੀਸਾਗਾ/ਹਰਜੀਤ ਸਿੰਘ ਬਾਜਵਾ
ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਬਲਬੀਰ ਸਿੰਘ ਮੋਮੀ ਦੀ ਧਰਮਪਤਨੀ ਬੀਬੀ ਬਲਦੇਵ ਕੌਰ ਮੋਮੀ (80) ਦੀ ਬੀਤੇ ਦਿਨੀ ਹੋਈ ਬੇ-ਵਕਤੀ ਮੌਤ ਤੇ ਵੱਖ-ਵੱਖ ਸਾਹਿਤ ਸਭਾਵਾਂ, ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਮੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।  ਸਤਪਾਲ ਸਿੰਘ ਜੌਹਲ, ਖਬਰਨਾਮਾਂ ਤੋਂ ਬਲਰਾਜ ਦਿਓਲ, ਹਫਤਾਵਾਰੀ ਹਮਦਰਦ ਤੋਂ ਅਮਰ ਸਿੰਘ ਭੁੱਲਰ, ਪਰਵਾਸੀ ਤੋਂ ਰਾਜਿੰਦਰ ਸੈਣੀ, ਪੰਜਾਬ ਸਟਾਰ ਤੋਂ ਸਿਮਰਤ ਗਰੇਵਾਲ, ਸਿਪਸਾ ਦੇ ਪ੍ਰਧਾਨ ਗੁਰਦਿਆਲ ਕੰਵਲ, ਕਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਦੇ ਮੈਂਬਰਾਂ ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਇਕਬਾਲ ਬਰਾੜ, ਗੁਰਜੀਤ ਸਿੰਘ, ਸੁਰਜੀਤ ਕੌਰ, ਬਲਬੀਰ ਸੰਘੇੜਾ, ਲਾਲ ਸਿੰਘ ਸੰਘੇੜਾ, ਕਹਾਣੀ ਵਿਚਾਰ ਮੰਚ ਤੋਂ ਕੁਲਜੀਤ ਮਾਨ, ਮੇਜਰ ਮਾਂਗਟ, ਜੈਕਾਰ ਲਾਲ ਦੁੱਗਲ, ਹਰਚੰਦ ਸਿੰਘ ਬਾਸੀ, ਸੁਖਵਿੰਦਰ ਸਿੰਘ ਘੁਮਾਣ ਆਦਿ ਨੇ ਵੱਖ-ਵੱਖ ਸ਼ੋਕ ਮਤਿਆਂ ਰਾਹੀਂ ਮੋਮੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਪ੍ਰਗਟਾਈ ਹੈ।

RELATED ARTICLES

ਗ਼ਜ਼ਲ

POPULAR POSTS