ਬਰੈਂਪਟਨ/ਬਿਊਰੋ ਨਿਊਜ਼
ਮਾਊਨਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਪੂਰੀ ਤਰ੍ਹਾਂ ਸਰਗਰਮ ਰਹਿੰਦੀ ਹੈ। ਕਲੱਬ ਮੈਂਬਰਾਂ ਦੁਆਰਾ 6 ਅਗਸਤ ਨੂੰ ਨਿਆਗਰਾ ਫਾਲਜ ਵਿਖੇ ਪੰਜਾਬੀ ਗੀਤ-ਸੰਗੀਤ ਮੇਲੇ ਦਾ ਆਨੰਦ ਮਾਣਨ ਪਿੱਛੋਂ ਹੁਣ ਭਾਰਤ ਦਾ ਆਜ਼ਾਦੀ ਦਿਵਸ ਅਤੇ ਕਮਿਊਨਿਟੀ ਮੇਲਾ 20 ਅਗਸਤ 2017 ਦਿਨ ਐਤਵਾਰ ਨੂੰ ਦੁਪਹਿਰ 1:00 ਵਜੇ ਤੋਂ ਸ਼ਾਮ 6 ਵਜੇ ਤੱਕ ਮਾਊਂਟੇਨਐਸ਼ ਰੋਡ ਤੇ ਸਥਿਤ ਗਰੇਅ ਵ੍ਹੇਲਜ ਪਾਰਕ ਬਰੈਂਪਟਨ ਵਿੱਚ ਮਨਾਇਆ ਜਾਵੇਗਾ। ਕਲੱਬ ਦੇ ਪਰਧਾਨ ਬਖਸ਼ੀਸ਼ ਸਿੰਘ ਗਿੱਲ ਵਲੋਂ ਦਿੱਤੀ ਸੂਚਨਾ ਅਨੁਸਾਰ ਇਸ ਮੌਕੇ ਕੌਂਸਲਰ ਜਨਰਲ ਆਫ ਇੰਡੀਆ, ਫੈਡਰਲ, ਪ੍ਰੋਵਿੰਸਲ ਅਤੇ ਸਿਟੀ ਦੇ ਨੁਮਾਇੰਦੇ ਪਹੁੰਚ ਰਹੇ ਹਨ। ਇਸ ਮੌਕੇ ਵਿਚਾਰਾਂ ਤੋਂ ਬਿਨਾਂ ਮਨੋਰੰਜਨ ਲਈ ਕਵਿਤਾਵਾਂ ਅਤੇ ਗੀਤ ਵੀ ਪੇਸ਼ ਕੀਤੇ ਜਾਣਗੇ। ਇਸ ਤੋਂ ਬਿਨਾਂ ਲੜਕੇ, ਲੜਕੀਆਂ ਅਤੇ ਸੀਨੀਅਰਜ਼ ਦੀਆਂ ਦੌੜਾ ਅਤੇ ਮਿਊਜੀਕਲ ਚੇਅਰ ਰੇਸ ਦੇ ਵੱਖ ਵੱਖ ਉਮਰ ਗਰੁੱਪਾਂ ਦੇ ਮੁਕਾਬਲੇ ਹੋਣਗੇ । ਇਸ ਲਈ ਉਮਰ ਦੇ ਸਬੂਤ ਵਜੋਂ ਆਈ ਡੀ ਜਰੂਰੀ ਹੈ। ਸਵੀਪ ਤਾਸ਼ ਦੇ ਮੁਕਾਬਲਿਆਂ ਲਈ ਐਂਟਰੀ 10:30 ਵਜੇ ਪ੍ਰਤੀ ਟੀਮ 10 ਡਾਲਰ ਨਾਲ ਹੋਵੇਗੀ ਅਤੇ ਗੇਮ 11:00 ਵਜੇ ਸ਼ੁਰੂ ਹੋਵੇਗੀ। ਪਹਿਲੇ ਨੰਬਰ ਵਾਲੀ ਟੀਮ ਨੂੰ 150 ਡਾਲਰ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀੰਮ ਨੂੰ 100 ਡਾਲਰ ਨਕਦ ਇਨਾਮ ਦਿੱਤੇ ਜਾਣਗੇ। ਕਲੱਬ ਦੇ ਸਮੂਹ ਮੈਂਬਰਾਂ, ਇਲਾਕੇ ਦੇ ਆਮ ਲੋਕਾਂ ਅਤੇ ਸਮੂਹ ਸੀਨੀਅਰਜ਼ ਕਲੱਬਾਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਚਾਹ ਪਾਣੀ ਦਾ ਖੁੱਲ੍ਹਾ ਪਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਪਰਧਾਨ ਬਖਸ਼ੀਸ਼ ਸਿੰਘ ਗਿੱਲ 647-772-0840, ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ 647-707-7107 ਜਾਂ ਚਰਨਜੀਤ ਕੌਰ ਢਿੱਲੋਂ 647-895-3560 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …