ਬਰੈਂਪਟਨ : ਲੰਘੇ ਦਿਨੀਂ 9 ਜੁਲਾਈ ਨੂੰ ਬਰੈਂਪਟਨ ਵਿਖੇ ਕੈਸਲਮੋਰ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ। ਟਰੀਲਾਈਨ ਪਾਰਕ ਵਿਖੇ ਭਾਰੀ ਗਿਣਤੀ ਜੋ 2000 ਤੋਂ ਵੀ ਵਧੇਰੇ ਲੋਕ ਭਰਵੇਂ ਇਕੱਠ ਵਿਚ ਸ਼ਾਮਲ ਹੋਏ। ਸ਼ੁਰੂਆਤ ਕੈਨੇਡਾ ਦੇ ਕੌਮੀ ਤਰਾਨੇ ਓ ਕੈਨੇਡਾ ਨਾਲ ਹੋਈ। ਕੈਨੇਡਾ ਦਾ ਝੰਡਾ ਲਹਿਰਾਇਆ ਗਿਆ। ਬਾਅਦ ਵਿਚ ਕੇਕ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਕੱਟਿਆ ਤੇ ਲੋਕਾਂ ਵਿਚ ਵੰਡ ਦਿੱਤਾ। ਆਏ ਮਹਿਮਾਨਾਂ ਤੇ ਹਾਜ਼ਰੀਨ ਦਾ ਹਾਰਦਿਕ ਸਵਾਗਤ ਕੀਤਾ। ਸਭ ਨੂੰ ਕੈਨੇਡਾ ਦੇ 150ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਕੈਨੇਡਾ ਦੇ ਰਾਜਨੀਤਕ ਅਤੇ ਸਮਾਜਿਕ ਲੀਡਰਾਂ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਟੇਜ ਦੀ ਜ਼ਿੰਮੇਵਾਰੀ ਕੁਲਦੀਪ ਸਿੰਘ ਤੇ ਕਸਮੀਰਾ ਸਿੰਘ ਦਿਓਲ ਨੇ ਨਿਭਾਈ। ਰੇਡੀਓ ਤੇ ਟੀਵੀ ਸਿੰਗਰ ਪਨੇਸਰ ਨੇ ਖੂਬ ਰੌਣਕਾਂ ਲਾਈਆਂ ਤੇ ਮੇਲੇ ਦਾ ਮਾਹੌਲ ਰੰਗੀਨ ਬਣਾ ਦਿੱਤਾ। ਭੈਣਾਂ ਦੇ ਗਿੱਧੇ ਨੇ ਵਾਹ-ਵਾਹ ਕਰਵਾ ਦਿੱਤੀ, ਜਿਸ ਦੀ ਅਗਵਾਈ ਬੀਬੀ ਗਰੇਵਾਲ ਨੇ ਕੀਤੀ ਤੇ ਕਮੇਟੀ ਨੇ ਸ਼ੀਲਡ ਨਾਲ ਸਭ ਦਾ ਸਨਮਾਨ ਕੀਤਾ। ਫੋਟੋਗਰਾਫੀ ਬੀਬੀ ਜਸਨੀਤ ਸੱਗੂ ਤੇ ਅਨਮੋਲ ਸੱਗੂ ਨੇ ਕੀਤੀ। ਬੱਚਿਆਂ ਦੀਆਂ ਖੇਡਾਂ, ਬਜ਼ੁਰਗ ਮਰਦ ਅਤੇ ਔਰਤਾਂ ਦੀਆਂ ਖੇਡਾਂ ਤੋਂ ਇਲਾਵਾ ਚਮਚ ਦੌੜ, ਮਿਉਜ਼ੀਕਲ ਚੇਅਰ ਰੇਸ, ਮਰਦਾਂ ਦੇ ਸ਼ਾਰਟ ਪੁੱਟ ਤੇ ਰੱਸਾਕੱਸੀ ਅਤੇ ਪੁਰਸ਼ਾਂ ਦੇ ਤਾਸ਼ ਦੇ ਮੁਕਾਬਲੇ ਹੋਏ। ਅਖੀਰ ਵਿਚ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਰੋਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਤੇ ਸਾਰੇ ਆਏ ਮਹਿਮਾਨਾਂ, ਭੈਣਾਂ, ਵੀਰਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …