Breaking News
Home / ਕੈਨੇਡਾ / ਸਿੱਖ ਵਿਰਾਸਤੀ ਮਹੀਨਾ ਮਨਾਏ ਜਾਣ ਤਹਿਤ ਪ੍ਰੋਗਰਾਮਾਂ ਦੀ ਹੋਈ ਸ਼ੁਰੂਆਤ

ਸਿੱਖ ਵਿਰਾਸਤੀ ਮਹੀਨਾ ਮਨਾਏ ਜਾਣ ਤਹਿਤ ਪ੍ਰੋਗਰਾਮਾਂ ਦੀ ਹੋਈ ਸ਼ੁਰੂਆਤ

ਬਰੈਂਪਟਨ : ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਨੇ ਪੀਲ ਆਰਟ ਗੈਲਰੀ, ਮਿਊਜ਼ੀਅਮ ਐਂਡ ਆਰਕਾਈਵ ਅਤੇ ਸਿਟੀ ਆਫ ਬਰੈਂਪਟਨ ਨੇ ਪੂਰੇ ਮਾਣ ਨਾਲ ਤੀਜਾ ਵਾਰਸ਼ਿਕ ਸਿੱਖ ਹੈਰੀਟੇਜ ਮਹੀਨਾ ਮਨਾਉਣ ਦਾ ਐਲਾਨ ਕੀਤਾ ਹੈ। ਲੰਘੇ ਦੋ ਸਾਲਾਂ ਤੋਂ ਸਫਲਤਾ ਪੂਰਵਕ ਆਯੋਜਿਤ ਕੀਤਾ ਜਾ ਰਹੇ ਸਿੱਖ ਹੈਰੀਟੇਜ ਮਹੀਨੇ ਵਿਚ ਇਸ ਵਾਰ ਕਈ ਭਾਈਚਾਰੇ ਵੀ ਸਹਿਯੋਗ ਕਰ ਰਹੇ ਹਨ ਅਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਸਿੱਖ ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਇਸਦੀ ਸ਼ੁਰੂਆਤ ਇਕ ਅਪ੍ਰੈਲ ਤੋਂ ਹੋ ਚੁੱਕੀ ਹੈ ਅਤੇ ਪੀਲ ਆਰਟ ਗੈਲਰੀ ਵਿਚ ਸ਼ਾਮ 6.00 ਵਜੇ ਤੋਂ ਰਾਮ 9.00 ਵਜੇ ਤੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਸਿੱਖ ਮਹੀਨੇ ਦੀ ਅਧਿਕਾਰਤ ਸ਼ੁਰੂਆਤੀ ਨਾਈਟ ਸੀ। ਇਸ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਮਹਿਮਾਨਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਇਕ ਮਹੀਨੇ ਤੱਕ ਜਾਰੀ ਰਹਿਣ ਵਾਲੇ ਪ੍ਰੋਗਰਾਮਾਂ ਦੀ ਝਲਕ ਦਿਖਾਈ ਗਈ। ਸਿੱਖ ਮਹੀਨੇ ਵਿਚ ਸੰਸਕ੍ਰਿਤਕ ਗਤੀਵਿਧੀਆਂ ਦੇ ਨਾਲ ਪੰਜਾਬੀ ਵਿਅੰਜਨਾਂ ਨੂੰ ਪੇਸ਼ ਕੀਤਾ ਜਾਵੇਗਾ ਤਾਂ ਕਿ ਲੋਕ ਪੰਜਾਬੀ ਖਾਣ ਪਾਣ ਤੋਂ ਵੀ ਜਾਣੂ ਹੋ ਸਕਣ। ਇਸ ਅਭਿਆਨ ਵਿਚ ਕਈ ਪੰਜਾਬੀ ਸੰਗਠਨ ਅਤੇ ਧਾਰਮਿਕ ਸੰਗਠਨ ਵੀ ਸ਼ਾਮਲ ਹੋ ਰਹੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …