Breaking News
Home / ਕੈਨੇਡਾ / ਮਲਟੀ ਕਲਚਰਲ ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਮਲਟੀ ਕਲਚਰਲ ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਮਾਲਟਨ : ਮਲਟੀ ਕਲਚਰਲ ਸੀਨੀਅਰਜ਼ ਅੋਸੋਸੀਏਸ਼ਨ ਮਾਲਟਨ ਵੱਲੋਂ ਪਿਛਲੇ ਦਿਨੀਂ ਇਕ ਮੀਟਿੰਗ ਕਰਕੇ ਜੰਮੂ ਕਸ਼ਮੀਰ ਦੇ ਕਸਬੇ ਪੁਲਵਾਮਾ ਵਿਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਉੱਪਰ ਕੀਤੇ ਗਏ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਇਸ ਘਿਨਾਉਣੇ ਕਾਰਨਾਮੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਲੁਧਿਆਣਾ ਰੇਪ ਕਾਂਡ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਇਸ ਘਟੀਆ ਕਾਰਨਾਮੇ ਬਦਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ।
ਐਸੋਸੀਏਸ਼ਨ ਦੇ ਚੇਅਰਮੈਨ ਪਿਆਰਾ ਸਿੰਘ ਤੂਰ, ਪ੍ਰੈਜ਼ੀਡੈਂਟ ਸੱਜਣ ਸਿੰਘ ਧਾਲੀਵਾਲ ਅਤੇ ਕੈਸ਼ੀਅਰ ਮਹਿੰਦਰ ਪਾਲ ਕਪੂਰ ਨੇ ਇਕ ਸਾਂਝੇ ਬਿਆਨ ਨੂੰ ਪ੍ਰੈੱਸ ਦੇ ਨਾਮ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਉੱਪਰ ਹਮਲਾ ਕਰਕੇ ਅੱਤਵਾਦੀਆਂ ਵੱਲੋਂ 44 ਸੀ.ਆਰ.ਪੀ. ਐੱਫ਼ ਕਰਮੀਆਂ ਨੂੰ ਸ਼ਹੀਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੀ ਹੈ। ਇਸ ਮੌੇਕੇ ਲੁਧਿਆਣਾ ਰੇਪ ਕਾਂਡ ਦੀ ਵੀ ਨਿਖੇਧੀ ਕਰਦਿਆਂ ਪੀੜਤ ਲੜਕੀ ਨਾਲ ਹਮਦਰਦੀ ਪ੍ਰਗਟਾਈ ਗਈ। ਸਭਾ ਦੇ ਚੇਅਰਮੈਨ ਪਿਆਰਾ ਸਿੰਘ ਤੂਰ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾਣ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …