ਬਰੈਂਪਟਨ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕਰਵਾਈ ਜਾ ਰਹੀ ‘ਇੰਸਪੀਰੇਸ਼ਨਲ ਸਟੈੱਪਸ’ ਇਸ ਸਾਲ ਸੱਤਵੇਂ ਪੜਾਅ ਵਿਚ ਦਾਖ਼ਲ ਹੋ ਗਈ ਹੈ। ਇਸ ਵਾਰ ਇਹ 19 ਮਈ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ ਅਤੇ ਇਸ ਦੇ ਲਈ ਔਨ-ਲਾਈਨ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਾਊਂਡੇਸਨ ਦੇ ਕਨਵੀਨਰ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਈਵੈਂਟ ਵਿਚ ਪਿਛਲੇ ਸਾਲ 2018 ਵਿਚ ਭਾਗ ਲੈਣ ਵਾਲਿਆਂ ਨੂੰ ਈ-ਮੇਲਜ਼ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਰਜਿਸਟਰਡ ਦੌੜਾਕਾਂ ਦਾ ਸਮਾਂ ਨੋਟ ਕਰਨ ਲਈ ਇਸ ਵਾਰ ਟਾਈਮਿੰਗ-ਚਿੱਪਸ ਲਗਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਦੇ ਦੌੜਨ ਦਾ ਸਮਾਂ ਹੋਰ ਵੀ ਸਹੀ ਤਰੀਕੇ ਨਾਲ ਦਰਜ ਕੀਤਾ ਜਾ ਸਕੇ। ਪੰਜ ਕਿਲੋ ਮੀਟਰ ਦੌੜ ਸ਼ੁਰੂ ਕਰਨ ਦਾ ਸਮਾਂ ਪਿਛਲੇ ਸਾਲ ਨਾਲੋਂ ਕੁਝ ਪਹਿਲਾਂ ਰੱਖਿਆ ਜਾਏਗਾ ਤਾਂ ਜੋ ਇਸ ਵਿਚ ਹਿੱਸਾ ਲੈਣ ਵਾਲੇ ਦੌੜਾਕ ਇਹ ਦੌੜ ਬਾਕੀ ਦੌੜਾਂ ਤੋਂ ਪਹਿਲਾਂ ਸਮਾਪਤ ਕਰ ਸਕਣ।
ਇਸ ਲਈ ਇਸ ਈਵੈਂਟ ਵਿਚ ਭਾਗ ਲੈਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਰਜਿਸਟ੍ਰੇਸ਼ਨ ਸਮੇਂ-ਸਿਰ ਕਰਵਾ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਵੈੱਬਸਾਈਟ www.ggscf.com ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਈਵੈਂਟ ਵਿਚ ਹਾਫ਼-ਮੈਰਾਥਨ, 12 ਕਿਲੋ ਮੀਟਰ ਅਤੇ 5 ਕਿਲੋਮੀਟਰ ਦੌੜ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਪ੍ਰਿੰਟ ਫ਼ਾਰਮ ਉੱਪਰ ਵੀ ਕਰਵਾਈ ਜਾ ਸਕਦੀ ਹੈ ਅਤੇ ਲਈ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ 416-275-9337, ਸਕੱਤਰ ਡਾ. ਜੈਪਾਲ ਸਿੱਧੂ ਨੂੰ 416-837-1562 ਜਾਂ ਕੈਸ਼ੀਅਰ ਰਾਕੇਸ਼ ਸ਼ਰਮਾ ਨੂੰ 416-918-6858 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ‘ਸੱਤਵੀਂ ਇਨਸਪੀਰੇਸ਼ਨਲ ਸਟੈੱਪਸ’ ਦੀ ਰੂਪ-ਰੇਖਾ ਨੂੰ ਸਰਅੰਜਾਮ ਦੇਣ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਅਤੇ ਟੀ.ਪੀ.ਏ.ਆਰ.ਕਲੱਬ ਦੇ ਨੁਮਾਇੰਦਿਆਂ ਦੀ ਸਾਂਝੀ ਤਿਆਰੀ ਮੀਟਿੰਗ 24 ਫ਼ਰਵਰੀ ਦਿਨ ਐਤਵਾਰ ਨੂੰ ਜੀ.ਟੀ.ਐੱਮ. ਦੇ ਦਫ਼ਤਰ 7050-ਏ, ਯੁਨਿਟ ਨੰ.11, ਬਰੈਮਲੀ ਰੋਡ, ਮਿਸੀਸਾਗਾ ਵਿਖੇ ਦੁਪਹਿਰ 12.00 ਵਜੇ ਹੋ ਰਹੀ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ
ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …