ਟੋਰਾਂਟੋ/ ਬਿਊਰੋ ਨਿਊਜ਼ : ਪੁਲਿਸ ਨੇ ਇਕ ਵਿਸ਼ੇਸ਼ ਮੁਹਿੰਮ ਓਨਟਾਰੀਓ ਤੋਂ ਟੀ ਬਿਲਟਜ ਦੌਰਾਨ ਪੂਰਾ ਦਿਨ ਟਰੱਕਾਂ ਦੀ ਜਾਂਚ ਕੀਤੀ ਅਤੇ ਟਰੱਕਰਾਂ ‘ਤੇ 700 ਚਾਰਜਿਜ਼ ਲਾਏ। ਪੁਲਿਸ ਨੇ ਪ੍ਰਮੁੱਖ ਤੌਰ ‘ਤੇ ਓਵਰ ਸਪੀਡ ਅਤੇ ਖ਼ਰਾਬ ਉਪਕਰਨਾਂ ਦੇ ਨਾਲ ਡਰਾਈਵਿੰਗ ਕਰਨ ਦੇ ਚਾਰਜਿਜ਼ ਲਗਾਏ। ઠਓਨਟਾਰੀਓ ਪ੍ਰੋਵੈਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਕਮਰਸ਼ੀਅਲ ਡਰਾਈਵਰਾਂ ਖ਼ਿਲਾਫ਼ 697 ਚਾਰਜ ਲਗਾਏ ਹਨ ਅਤੇ 63 ਟਰਾਂਸਪੋਰਟਰ ਟਰੱਕਾਂ ਨੂੰ ਆਪਰੇਸ਼ਨ ਕੋਰੀਡੋਰ ‘ਚ ਆਊਟ ਆਫ ਸਰਵਿਸ ਕਰ ਦਿੱਤਾ ਗਿਆ। ਮਨਿਸਟਰੀ ਆਫ ਟਰਾਂਸਪੋਰਟੇਸ਼ਨ ਦੀ ਭਾਈਵਾਲੀ ਨਾਲ ਪੁਲਿਸ ਨੇ 13 ਤੋਂ 14 ਜੂਨ ਤੱਕ 1692 ਟਰੱਕਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਜਾਂਚ ਕੀਤੀ।
ਸਭ ਤੋਂ ਜ਼ਿਆਦਾ 226 ਚਾਰਜ ਓਵਰਸਪੀਡਿੰਗ ਦੇ ਲਾਏ ਗਏ ਹਨ। ਉਥੇ ਖ਼ਰਾਬ ਉਪਕਰਨਾਂ ਦੇ 176 ਚਾਰਜ ਹਨ। ਇਸ ਤੋਂ ਇਲਾਵਾ 107 ਨੂੰ ਸੀਟ ਬੈਲਟ ਚਾਰਜ, ਸਪੀਡ ਲਿਮਿਟੇਰ 38, ਆਵਰਸ ਆਫ ਸਰਵਿਸ ਚਾਰਜ 31 ਆਦਿ ਸ਼ਾਮਲ ਹਨ।
ਓਨਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਕਿ ਉਹ ਇਨ੍ਹਾਂ ਕਦਮਾਂ ਦਾ ਸਵਾਗਤ ਕਰਦੇ ਹਨ ਅਤੇ ਡਰਾਈਵਰਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ‘ਤੇ ਗ਼ਲਤੀ ਕਰਨ ਤੋਂ ਬਚਣ। ਐਸੋਸੀਏਸ਼ਨ ਦੇ ਪ੍ਰਧਾਨ ਸਟੀਫਨ ਲਸਕੋਵਸਕੀ ਨੇ ਕਿਹਾ ਕਿ ਇੰਡਸਟਰੀ ‘ਚ ਪ੍ਰਵੇਸ਼ ਕਰਨਾ ਕਾਫ਼ੀ ਆਸਾਨ ਕਰ ਦਿੱਤਾ ਗਿਆ ਹੈ ਅਤੇ ਇਸ ‘ਚ ਨਿਯੁਕਤੀ ਲਈ ਪ੍ਰੋਟੋਕੋਲ ਨੂੰ ਬਦਲਣਾ ਪਵੇਗਾ।ઠ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …