-0.8 C
Toronto
Thursday, December 4, 2025
spot_img
Homeelectionsਐਨਡੀਪੀ ਮੁੜ ਤੋਂ ਨਿਭਾਵੇਗੀ ਵਿਰੋਧੀ ਧਿਰ ਦੀ ਭੂਮਿਕਾ

ਐਨਡੀਪੀ ਮੁੜ ਤੋਂ ਨਿਭਾਵੇਗੀ ਵਿਰੋਧੀ ਧਿਰ ਦੀ ਭੂਮਿਕਾ

ਵੀਰਵਾਰ ਨੂੰ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਦੂਜੇ ਸਥਾਨ ਉੱਤੇ ਰਹੀ ਓਨਟਾਰੀਓ ਦੀ ਨਿਊ ਡੈਮੋਕ੍ਰੈਟਿਕ ਪਾਰਟੀ 43ਵੀਂ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਵਿੱਚ ਇੱਕ ਵਾਰੀ ਫਿਰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ।

ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਹਾਸਲ ਹੋਈ ਦੂਜੀ ਵੱਡੀ ਜਿੱਤ ਤੋਂ ਬਾਅਦ ਡੱਗ ਫੋਰਡ ਇੱਕ ਵਾਰੀ ਫਿਰ ਓਨਟਾਰੀਓ ਦੇ ਪ੍ਰੀਮੀਅਰ ਵਜੋਂ ਸੰਹੁ ਚੁੱਕਣਗੇ ਤੇ ਪੀਸੀ ਪਾਰਟੀ ਉਨ੍ਹਾਂ ਦੀ ਅਗਵਾਈ ਵਿੱਚ ਮੁੜ ਸਰਕਾਰ ਬਣਾਵੇਗੀ।

ਵੀਰਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਨਹੀਂ ਸਨ ਕਿਉਂਕਿ ਕੁੱਝ ਚੋਣ ਸਰਵੇਖਣਾਂ ਵਿੱਚ ਇਨ੍ਹਾਂ ਨਤੀਜਿਆਂ ਦੀ ਪੇਸ਼ੀਨਿਗੋਈ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ। ਇਹ ਵੀ ਪਹਿਲਾਂ ਹੀ ਸਪਸ਼ਟ ਹੋ ਗਿਆ ਸੀ ਕਿ ਚਾਰ ਹਫਤਿਆਂ ਦੀ ਕੈਂਪੇਨ ਵਿੱਚ ਹੌਰਵਥ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਪਾਰਟੀ ਨੂੰ ਉਹੋ ਜਿਹਾ ਹੁਲਾਰਾ ਨਹੀਂ ਮਿਲ ਸਕਿਆ ਜਿਹੋ ਜਿਹੀ ਉਨ੍ਹਾਂ ਨੇ ਆਸ ਕੀਤੀ ਸੀ।

ਸਰਵੇਖਣਾਂ ਵਿੱਚ ਵੀ ਇਹ ਸਾਫ ਹੋ ਗਿਆ ਸੀ ਕਿ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਹੈ ਪਰ ਦੂਜੇ ਸਥਾਨ ਉੱਤੇ ਰਹਿਣ ਲਈ ਲਿਬਰਲਾਂ ਨਾਲ ਐਨਡੀਪੀ ਦਾ ਸਖਤ ਮੁਕਾਬਲਾ ਚੱਲ ਰਿਹਾ ਸੀ।

ਭਾਵੇਂ ਇਹ ਲੱਗ ਰਿਹਾ ਹੈ ਕਿ ਐਨਡੀਪੀ ਦੀ ਕਾਰਗੁਜ਼ਾਰੀ ਵੀ ਪੀਸੀ ਪਾਰਟੀ ਤੋਂ ਬਾਅਦ ਚੰਗੀ ਰਹੀ ਹੈ ਪਰ ਐਨਡੀਪੀ ਪਿਛਲੇ ਕਾਰਜਕਾਲ ਨਾਲੋਂ ਘੱਟ ਸੀਟਾਂ ਨਾਲ ਕੁਈਨਜ਼ ਪਾਰਕ ਪਰਤੇਗੀ। 2018 ਵਿੱਚ ਐਨਡੀਪੀ ਨੇ 124 ਸੀਟਾਂ ਵਿੱਚੋਂ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਲਈ 40 ਸੀਟਾ ਜਿੱਤੀਆਂ ਸਨ।

RELATED ARTICLES
POPULAR POSTS