ਬਰੈਂਪਟਨ : ਵਿੱਕ ਢਿੱਲੋਂ ਨੂੰ ਓਨਟਾਰੀਓ ਲਿਬਰਲ ਪਾਰਟੀ ਨੇ ਬਰੈਂਪਟਨ ਵੈਸਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਢਿੱਲੋਂ ਪਹਿਲਾਂ ਵੀ ਇਥੋਂ ਹੀ ਐਮਪੀਪੀ ਰਹਿ ਚੁੱਕੇ ਹਨ। ਇਸ ਬਾਰੇ ਢਿੱਲੋਂ ਨੇ ਕਿਹਾ ਕਿ ਐਮਪੀਪੀ ਦੇ ਤੌਰ ‘ਤੇ ਮੈਂ ਬਰੈਂਪਟਨ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਸੰਪੂਰਨ ਵਿਕਾਸ ਲਈ ਮੈਂ ਲਗਾਤਾਰ ਕੰਮ ਕਰਦਾ ਰਿਹਾ ਹਾਂ। ਟ੍ਰਾਂਜ਼ਿਟ ਅਤੇ ਟਰਾਂਸਪੋਰਟੇਸ਼ਨ ਇਨਫਰਾਸਟਰੱਚਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਹੈ। ਮੈਂ ਪ੍ਰੀਮੀਅਰ ਕੈਥਲਿਨ ਵਿੰਨ ਦੀ ਟੀਮ ਵਿਚ ਫਿਰ ਤੋਂ ਸ਼ਾਮਲ ਹੋਣ ਲਈ ਚੋਣਾਂ ਲੜਨ ਲਈ ਮਾਣ ਮਹਿਸੂਸ ਕਰ ਰਿਹਾ ਹਾਂ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਢਿੱਲੋਂ ਨੇ ਆਪਣਾ ਕਾਰੋਬਾਰ ਵੀ ਸਥਾਪਿਤ ਕੀਤਾ ਸੀ ਅਤੇ ਉਹ ਬਰੈਂਪਟਨ ਵੈਸਟ ਤੋਂ ਐਮਪੀ ਕੋਲੀਨ ਬਿਊਮਰ ਦੇ ਅਸਿਸਟੈਂਟ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਸ਼ਮਿੰਦਰ ਵੀ ਸਮਾਜ ਸੇਵਾ ਲਈ ਤੱਤਪਰ ਰਹਿੰਦੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …