ਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਨੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਨਿੱਘੇ ਪਿਆਰ ਭਰੀ ਮੰਗ ਨੂੰ ਮੁੱਖ ਰੱਖਦਿਆਂ ਨੌਰਥ ਅਮਰੀਕਾ ਦੀ ਕੀਰਤਨ ਪ੍ਰਚਾਰ ਫ਼ੇਰੀ ਦਾ ਪ੍ਰੋਗਰਾਮ ਬਣਾ ਕੇ ਟੋਰਾਂਟੋ ਪਹੁੰਚ ਚੁੱਕੇ ਹਨ। ਸਭ ਤੋਂ ਪਹਿਲਾਂ ਕੀਰਤਨ ਸੇਵਾ ਟੋਰਾਂਟੋ ਤੋਂ ਹੀ ਸ਼ੁਰੂ ਕੀਤੀ ਹੈ। 4 ਜੁਲਾਈ ਤੋ 31 ਜੁਲਾਈ ਤੱਕ ਟਰੋਂਟੋ ਦੀਆਂ ਸੰਗਤਾਂ ਨੂੰ ਗੁਰਮਤਿ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਗੁਰਮਤਿ ਕੀਰਤਨ ਪ੍ਰਚਾਰ ਫ਼ੇਰੀ ਦਾ ਉਚੇਚੇ ਤੌਰ ‘ਤੇ ਪ੍ਰਬੰਧ ਬਰੈਂਪਟਨ ਦੇ ”ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ” ਨੇ ਕੀਤਾ ਹੈ, ਸੋ ਇਸੇ ਗੁਰਦਵਾਰਾ ਸਾਹਿਬ ਵਿਖੇ ਸੋਮਵਾਰ 4 ਜੁਲਾਈ ਤੋਂ 17 ਜੁਲਾਈ ਹਰ ਰੋਜ਼ ਸ਼ਾਮ 8 ਵਜੇ ਤੋਂ 9 ਵਜੇ ਤੱਕ ਕੀਰਤਨ ਦੀ ਸੇਵਾ ਸ਼ੁਰੂ ਕੀਤੀ ਹੈ । ਟੋਰਾਂਟੋ ਲਈ 4 ਹਫ਼ਤੇ ਦਾ ਸਮਾਂ ਬਹੁਤ ਸੀਮਤ ਹੈ ਭਾਈ ਸਾਹਿਬ ਦੀ ਦਿਲੀ ਖ਼ਵਾਹਿਸ਼ ਹੈ ਕਿਹ ਥੋੜ੍ਹਾ ਥੋੜ੍ਹਾ ਵੰਡਵਾਂ ਸਮਾਂ ਸਾਰੇ ਗੁਰਦਵਾਰਿਆਂ ਨੂੰ ਦਿੱਤਾ ਜਾਵੇ ਜਿਸ ਲਈ ਯਤਨ ਕੀਤਾ ਜਾ ਰਿਹਾ ਹੈ ਕਿ ਗੁਰੂ ਦੀ ਬਖ਼ਸ਼ਿਸ਼ ਮਰਿਯਾਦਾਮਈ ਕੀਰਤਨ ਤੋਂ ਸੰਗਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ । ਭਾਈ ਕੁਲਤਾਰ ਸਿੰਘ ਜੀ ਨਾਲ ਭਾਈ ਸਵਰਨ ਸਿੰਘ ਜੀ ਜੋੜੀ ਤੇ ਅਤੇ ਕੀਰਤਨ ਦਾ ਓਸੇ ਤਰ੍ਹਾਂ ਸਾਥ ਦੇ ਰਹੇ ਹਨ ਜਿਨ੍ਹਾਂ ਨੇ ਇਨ੍ਹਾਂ ਦੇ ਪਿਤਾ ਜੀ ਨਾਲ 64-65 ਸਾਲ ਤੋ ਸੇਵਾ ਨਿਭਾਈ ਹੈ, ਇਨ੍ਹਾਂ ਨਾਲ ਸੇਵਾ ਕਰ ਰਹੇ ਹਨ। ਤੀਸਰੇ ਸਾਥੀ ਭਾਈ ਮਨਮੋਹਨ ਸਿੰਘ ਜੀ ਜੋ ਦਿਲਰੁਬੇ ਤੇ ਸਾਥ ਦੇ ਰਹੇ । 10 ਸਾਲਾਂ ਤੋਂ ਜਥੇ ਵਿੱਚ ਕੀਰਤਨ ਕਰਦੇ ਆ ਰਹੇ ਹਨ, ਉਨ੍ਹਾਂ ਵੀ ਲਗਨ ਨਾਲ ਗੁਰਬਾਣੀ ਕੰਠ ਕਰਕੇ ਕੀਰਤਨ ਦਾ ਕਾਫ਼ੀ ਅਭਿਆਸ ਕੀਤਾ ਹੈ ।
ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ, ਬਰੈਂਪਟਨ ਫੋਨ ਨੰ: 905-794-4664
4 ਜੁਲਾਈ ਤੋਂ 17 ਜੁਲਾਈ ਤੱਕ- ਕੀਰਤਨ-ਸ਼ਾਮੀઠ 8 ਤੋਂ 9 ਵਜੇ ਹਰ ਰੋਜ਼ ।
ਡਿਕਸੀ ਗੁਰਦੁਆਰਾ ਸਾਹਿਬ 17 ਜੁਲਾਈ ਤੋਂ 24 ਜੁਲਾਈ, 7.30 ਤੋਂ 8.30 ਵਜੇ ਸ਼ਾਮ। ਸਕਾਬਰੋ ਗੁਰਦੁਆਰਾ ਸਾਹਿਬ 24 ਜੁਲਾਈ ਤੋਂ 31 ਜੁਲਾਈ। ਹੋਰ ਜਾਣਕਾਰੀ ਲਈ ਦੀਦਾਰ ਸਿੰਘ ਚਾਨਾ 416-283-4449, ਭਾਈ ਕੁਲਤਾਰ ਸਿੰਘ ਰਾਗੀ 647-629-2140 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …