ਰੈਕਸਡੇਲ/ਬਿਊਰੋ ਨਿਊਜ਼ : ਪਿੰਡ ਵਿਰਕਾਂ (ਜ਼ਿਲ੍ਹਾ ਜਲੰਧਰ) ਨਿਵਾਸੀਆਂ ਵਲੋ ਸੰਤ ਬਾਬਾ ਫੂਲਾ ਸਿੰਘ ਜੀ ਦੀ ઠਯਾਦ ਵਿੱਚ, ਉਨ੍ਹਾਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਰੇਕਸਡੇਲ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ઠ22 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 24ઠ ਜੁਲਾਈ ઠਦਿਨ ਐਤਵਾਰ ਨੂੰ ਸਵੇਰੇ ਹਾਲઠ3 ਵਿੱਚ 11 ਵਜੇ ਭੋਗ ਪਾਏ ਜਾਣਗੇ। ਉਪਰੰਤ 11 ਵਜੇ ਤੋ ਲੈ ਕੇ 1 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ। ਪਿੰਡ ਵਿਰਕਾਂ ਅਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿਚ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਮਾਣੋ, ਅਤੇ ਆਪਣਾ ਜੀਵਨ ਸਫਲਾ ਕਰੋ।
ਵਿਰਕ ਨਿਵਾਸੀਆਂ ਵਲੋਂ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 107ਵੀਂ ਸਲਾਨਾ ਬਰਸੀ 24 ਜੁਲਾਈ ਨੂੰ
RELATED ARTICLES

