-11.9 C
Toronto
Wednesday, January 28, 2026
spot_img
Homeਕੈਨੇਡਾਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਭਾਰਤ ਤੋਂ ਇੱਥੇ ਆਏ ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਹਨਾਂ ਦੇ ਬੇਟੇ ਨਾਮਵਰ ਰੰਗਮੰਚ/ਫਿਲਮ ਅਦਾਕਾਰ ਅਤੇ ਹਾਈਕੋਰਟ ਦੇ ਪ੍ਰਸਿੱਧ ਵਕੀਲ ਰੰਜੀਵਨ ਸਿੰਘ ਵੱਲੋਂ ਲੰਘੇ ਦਿਨੀਂ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਗਈ। ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਸੋਹੀ ਦੇ ਯਤਨਾਂ ਸਦਕਾ ਸੰਭਵ ਹੋਈ ਇਸ ਮਿਲਣੀ ਦੌਰਾਨ ਰੂਪ ਵੱਲੋਂ ਜਿੱਥੇ ਕੁਝ ਕਿਤਾਬਾਂ ਦਾ ਸੈਟ ਪ੍ਰਧਾਨ ਮੰਤਰੀ ਨੂੰ ਭੇਟ ਕੀਤਾ ਗਿਆ ਉੱਥੇ ਹੀ ਪੰਜਾਬੀ ਸਾਹਿਤ ਬਾਰੇ ਵੀ ਗੱਲਬਾਤ ਕੀਤੀ ਗਈ। ਰੂਪ ਦੇ ਦੱਸਣ ਅਨੁਸਾਰ ਇਹ ਮਿਲਣੀ ਯਾਦਗਾਰੀ ਹੋ ਨਿੱਬੜੀ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਬੜੀ ਗਰਮ ਜ਼ੋਸ਼ੀ ਨਾਲ ਮਿਲੇ। ਇਸ ਮੌਕੇ ਰੂਪ ਦੀ ਪਤਨੀ ਸਤਪਾਲ ਕੌਰ, ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਗੁਰਚਰਨ ਸਿੰਘ ਸਰਾਓ ਅਤੇ ਜੱਸੀ ਸਿੱਧੂ ਵੀ ਮੌਜੂਦ ਸਨ।

 

RELATED ARTICLES
POPULAR POSTS