ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫ਼ਿਲੌਰ ਦੇ ਮਸ਼ਹੂਰ ਪਿੰਡ ਮੌ-ਸਾਹਿਬ ਵਿਖੇ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਨੂੰ ਟੋਰਾਂਟੋ ਵਿਖੇ ਇਸ ਸਾਲ 7, 8 ਅਤੇ 9 ਜੁਲਾਈ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰਦੁਆਰਾ ਮੌ -ਸਾਹਿਬ ਜਿਸ ਦੀ ਇਤਿਹਾਸਿਕ ਮਹੱਤਤਾ ਗੁਰੂ ਅਰਜਨ ਦੇਵ ਜੀ ਦੇ ਸਹੁਰੇ ਪਿੰਡ ਹੋਣ ਕਰਕੇ ਹੈ। ਇਸ ਇਲਾਕੇ ਦੇ ਲੋਕਾਂ ਨੂੰ ਬੜਾ ਮਾਣ ਹੈ ਕਿ ਪੰਜਵੇਂ ਗੁਰੂ ਸਾਹਿਬ, ਗੁਰੂ ਅਰਜਨ ਦੇਵ ਜੀ ਪਿੰਡ ਮੌ ਸਾਹਿਬ ਸ੍ਰੀ ਕਿਸ਼ਨ ਚੰਦ ਦੀ ਸਪੁੱਤਰੀ ਗੰਗਾ ਜੀ ਨੂੰ ਵਿਆਹੁਣ ਆਏ ਸਨ ਅਤੇ ਇਹ ਵੀ ਬੜੇ ਭਾਗਾਂ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬਰਾਤ ਵਿਚ ਆਏ ਪੀਰਾਂ, ਫਕੀਰਾਂ, ਸੰਤਾਂ ਅਤੇ ਮਹਾਨ ਪੁਰਖਾਂ ਦੀ ਚਰਨ ਛੋਹ ਨਾਲ ਇਹ ਧਰਤੀ ਨਿਵਾਜੀ ਗਈ ।ਇਤਿਹਾਸਿਕ ਗੁਰਦੁਆਰਾ ਮੌ ਸਾਹਿਬ ਵਿਖੇ ਹਰ ਸਾਲ ਦੇਸੀ ਤਾਰੀਖ਼ਾਂ ਅਨੁਸਾਰ 21, 22 ਅਤੇ 23 ਹਾੜ੍ਹ ਨੂੰ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਵਾਹ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਪੂਰੇ ਇਲਾਕੇ ਵਿੱਚੋਂ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਜੋੜ-ਮੇਲੇ ਤੇ ਇਕੱਤਰ ਹੁੰਦੇ ਹਨ । ਇਸ ਸਬੰਧ ਵਿੱਚ ਉਨਾਟਾਰੀਓ ਖ਼ਾਲਸਾ ਦਰਬਾਰ, ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਕਮਰਾ 307 ਵਿੱਚ 7 ਜੁਲਾਈ ਦਿਨ ਸੁੱਕਰਵਾਰ ਨੂੰ ਸਵੇਰੇ 10:00 ਵਜੇ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 8 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਾਲ 3-4 ਵਿਚ ਦੀਵਾਨ ਸੱਜਣਗੇ ਅਤੇ ਗੁਰਦੁਆਰਾ ਮੌ-ਸਾਹਿਬ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਾਇਆ ਜਾਵੇਗਾ।ਲੰਘੇ ਸਾਲਾਂ ਵਾਂਗ ਇਸ ਸਾਲ ਵੀ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ । 8 ਜੁਲਾਈ ਦਿਨ ਸ਼ਨਿਚਰਵਾਰ ਨੂੰ ਸਾਮ 5 ਵਜੇ ਤੋਂ 8 ਵਜੇ ਤੱਕ ਇਹ ਖੇਡਾਂ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਸਟੇਡੀਅਮ ਵਿਚ ਹੋਣਗੀਆਂ। ਇਸ ਸਾਲ ਗ੍ਰੇਡ 12 ਪਾਸ ਕਰ ਚੁੱਕੇ ਦੋ ਵਿਦਿਆਰਥੀਆਂ ਨੂੰ ਵਜੀਫਾ ਲਗਾਇਆ ਜਾਵੇਗਾ। ਇਸ ਲਈ ਉਹ ਸ਼ਨਿਚਰਵਾਰ ਸ਼ਾਮ ਨੂੰ ਖੇਡ ਮੇਲੇ ਤੇ ਆਪਣੇ ਨਾਲ ਆਪਣੀਆਂ ਇਸ ਸਾਲ ਦੀਆਂ ਰਿਪੋਰਟ ਕਾਰਡਾਂ ਨਾਲ ਲੈ ਕੇ ਆਉਣ।ઠਇਨ੍ਹਾਂ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ ਉਨਟਾਰੀਓ ਖ਼ਾਲਸਾ ਦਰਬਾਰ 905-670-3311, ઠਰਣਜੀਤ ਸਿੰਘ ਦੁਲ੍ਹੇ 647-290-4704, ਚਰਨ ਸਿੰਘ ਖੇਲਾ 416-731-5968, ਲਖਵੀਰ ਸਿੰਘ ਰੰਧਾਵਾ 416-399- 8067, ਪਰਮਜੀਤ ਸਿੰਘ ਪੰਧੇਰ 416-797-8002 ਜਾਂ ਜਗਤਾਰ ਸਿੰਘ ਦੁਲ੍ਹੇ 647-209-2587 ਨਾਲ ਸੰਪਰਕ ਕੀਤਾ ਜਾ ਸਕਦਾ ਹੈ।ઠ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …