ਬਰੈਂਪਟਨ : ਅਮਰੀਕ ਸਿੰਘ ਸੰਧੂ ਪ੍ਰਧਾਨ ਵੇਲਜ਼ ਆਫ ਹੰਬਰਵੁੱਡ ਸੀਨੀਅਰਜ਼ ਵੈਲਫੇਅਰ ਕਲਬ ਦੀ ਅਗਵਾਈ ਵਿਚ ਕਲੱਬ ਦੇ ਸੀਨੀਅਰ ਮੈਂਬਰਾਂ ਨੇ 4 ਅਗਸਤ ਨੂੰ ਨਿਆਗਰਾਫਾਲ ਦਾ ਟੂਰ ਲਗਾਇਆ। ਦੁਪਹਿਰ ਦੋ ਵਜੇ ਸਾਰੇ ਸੀਨੀਅਰਜ਼ ਮਾਈਕਲ ਮਰਫੀ ਪਾਰਕ ਵਿਚੋਂ ਇਕ ਬੱਸ ਵਿਚ ਬੈਠ ਕੇ ਟੂਰ ਲਈ ਰਵਾਨਾ ਹੋਏ। ਰਸਤੇ ਵਿਚ ਹੱਸਦੇ ਹਸਾਉਂਦੇ ਅਤੇ ਫਰੂਟ ਆਦਿ ਖਾਂਦੇ ਹੋਏ ਸ਼ਾਮ ਪੰਜ ਵਜੇ ਨਿਆਗਰਾਫਾਲ ਪਹੁੰਚੇ। ਉਥੇ ਚੱਲ ਰਹੇ ਮੇਲੇ ਦਾ ਸੀਨੀਅਰਜ਼ ਨੇ ਖੂਬ ਆਨੰਦ ਮਾਣਿਆ। ਸਾਰਿਆਂ ਨੇ ਘੁੰਮ ਫਿਰ ਕੇ ਅਨੰਦ ਲਿਆ। ਰਾਤ 10 ਵਜੇ ਫਾਇਰ ਵਰਕਸ ਦਾ ਵੀ ਅਨੰਦ ਲਿਆ ਤੇ ਸਾਰੇ ਮੇਲੇ ਦੀ ਖੂਬ ਸ਼ਲਾਘਾ ਕੀਤੀ। ਰਾਤ 10.30 ਵਜੇ ਉਥੋਂ ਵਾਪਸ ਚੱਲ ਪਏ। ਇਸ ਟੂਰ ਲਈ ਸਾਰੇ ਸੀਨੀਅਰਜ਼ ਨੇ ਪ੍ਰਧਾਨ ਜੀ ਵਲੋਂ ਕੀਤੇ ਪ੍ਰਬੰਧ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕੀਤਾ।
Check Also
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਾਸਟਰ ਦਾਤਾਰ ਸਿੰਘ ਦੇ ਬੇਵਕਤ ਅਕਾਲ-ਚਲਾਣੇ ‘ਤੇ ਭਾਵ-ਭਿੰਨੀ ਸ਼ਰਧਾਂਜਲੀ
ਬਰੈਂਪਟਨ/ਡਾ. ਝੰਡ : ਅਧਿਆਪਕ ਜੱਥੇਬੰਦੀ ‘ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਬਾਨੀ ਪ੍ਰਧਾਨ ਅਤੇ ਕਿਸਾਨ ਮਜ਼ਦੂਰ …