7 C
Toronto
Friday, October 17, 2025
spot_img
Homeਕੈਨੇਡਾਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਸਿੱਖ ਮੋਟਰ...

ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਸਿੱਖ ਮੋਟਰ ਸਾਈਕਲ ਚਾਲਕਾਂ ਲਈ ਹੈਲਮਟ ਪਹਿਨਣ ਦੀ ਛੋਟ ਲਈ ਬਿਲ ਲਿਆਂਦਾ

Jagmeet singh copy copyਕੂਈਨਜ਼ ਪਾਰਕ : ਇਸ ਹਫਤੇ ਬ੍ਰੈਮਲੀ ਗੋਰ ਮਾਲਟਨ ਤੋਂ ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਆਪਣਾ 2013 ਵਾਲਾ ਬਿਲ ਦੋਬਾਰਾ ਲਿਆਂਦਾ ਜਿਹੜਾ ਜੇਕਰ ਪਾਸ ਹੋ ਗਿਆ ਤਾਂ ਪਗੜੀਧਾਰੀ ਸਿੱਖਾਂ ਨੂੰ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਓਦੇ ਸਮੇ ਹੈਲਮਟ ਪਹਿਨਣ ਤੋਂ ਛੋਟ ਮਿਲ ਜਾਵੇਗੀ।  ਪਿਛਲੇ ਦਸ ਸਾਲਾਂ ਤੋਂ ਸਾਡਾ ਸਿੱਖ ਭਾਈਚਾਰਾ ਪਗੜੀਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਓਦੇ ਸਮੇ ਹੈਲਮਟ ਪਹਿਨਣ ਤੋਂ ਛੋਟ ਦੀ ਮੰਗ ਕਰ ਰਿਹਾ ਹੈ ਪਰ ਉਨਟਾਰੀਓ ਦੀ ਲਿਬਰਲ ਸਰਕਾਰ ਇਸ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਦਿਸੰਬਰ 2013 ਵਿੱਚ ਐਨ ਡੀ ਪੀ ਦੇ ਕਾਕਸ ਦੀ ਸੰਪੂਰਨ ਸਹਿਮਤੀ ਨਾਲ ਐਮ ਪੀ ਪੀ ਜਗਮੀਤ ਸਿੰਘ ਇੱਕ ਬਿੱਲ 145 ਲੈ ਕੇ ਆਏ ਜਿਸ ਵਿੱਚ ਉਨਟਾਰੀਓ ਵਿੱਚ ਵਸਦੇ ਪਗੜੀਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਓਦੇ ਸਮੇ ਕੈਨੇਡਾ ਦੇ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਅਤੇ ਇੰਗਲੈਂਡ ਦੀ ਤਰਜ਼ ਤੇ ਹੈਲਮਟ ਪਹਿਨਣ ਤੋਂ ਛੋਟ ਦਿਵਾਉਣਾ ਸੀ। ਸਿੰਘ ਨੇ ਅਸੈਬੰਲੀ ਵਿੱਚ ਕਿਹਾ ਕਿ ਮੈਨੂੰ ਮਾਣ ਹੈ ਕਿ ਮੈ ਉਨਟਾਰੀਓ ਦੀ ਪੀ ਸੀ ਪਾਰਟੀ ਅਤੇ ਐਨ ਡੀ ਪੀ ਦੇ ਸੰਪੂਰਨ ਸਹਿਯੋਗ ਨਾਲ ਬਿੱਲ 196 (ਮੁੱਢਲੇ ਰੂਪ ਵਿੱਚ ਬਿੱਲ 145) ਪੇਸ਼ ਕਰ ਰਿਹਾ ਹਾਂ। ਸਿੰਘ ਨੇ ਕਿਹਾ ” ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੋਰੀਜ਼ ਨੇ ਬਿੱਲ 145 ਨੂੰ ਦੁਹਰਾਇਆ ਹੈ ਅਤੇ ਉਨਟਾਰੀਓ ਵਿੱਚ ਨੰਬਰ 2 ਅਤੇ ਨੰਬਰ 3 ਸਿਆਸੀ ਪਾਰਟੀਆਂ ਇਸ ਮੁੱਦੇ ਉੱਤੇ ਇੱਕਮੱਤ ਹਨ ਅਤੇ ਸਵਾਲ ਉੱਠਦਾ ਹੈ ਕਿ ਉਨਟਾਰੀਓ ਦੀ ਲਿਬਰਲ ਪਾਰਟੀ ਇਸ ਵੇਲੇ ਕਿਥੇ ਖੜੀ ਹੈ ।” ਮਈ 4, 2016 ਨੂੰ ਉਨਟਾਰੀਓ ਦੀ ਪੀ ਸੀ ਪਾਰਟੀ ਦੇ ਸ੍ਰੀ ਟੌਡ ਸਮਿੱਥ ਨੇ ਵੀ ਐਮ ਪੀ ਪੀ ਜਗਮੀਤ ਸਿੰਘ ਦੇ 2013 ਬਿੱਲ 145 ਵਰਗਾ ਹੀ ਇੱਕ ਬਿੱਲ ਪੇਸ਼ ਕੀਤਾ ਜਿਸ ਵਿੱਚ ਉਨਟਾਰੀਓ ਸਰਕਾਰ ਤੋਂ ਪਗੜੀਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਉਂਦੇ ਸਮੇ ਹੈਲਮਟ ਪਹਿਨਣ ਤੋਂ ਛੋਟ ਲਈ ਸਥਾਨਕ ਹਾਈਵੇ ਟ੍ਰੈਫਿਕ ਐਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ।  ਜਗਮੀਤ ਸਿੰਘ ਨੇ ਕਿਹਾ ਕਿ, ”ਸਿੱਖ ਧਰਮ ਨੂੰ ਮੰਨਣ ਵਾਲੇ ਦਸਤਾਰਧਾਰੀ ਸਿੱਖਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਧਾਰਮਿਕ ਆਜਾਦੀ ਮਾਣ ਸਕਣ ਅਤੇ ਮੈਂ ਪਗੜੀਧਾਰੀ ਸਿੱਖਾਂ ਦੀ ਧਾਰਮਿਕ ਆਜਾਦੀ ਅਤੇ ਪ੍ਰਗਟਾਵੇ ਵਰਗੇ ਹੱਕਾਂ ਦੀ ਸਵਿਧਾਨਿਕ ਹੱਕਾਂ ਦੀ ਸੁਰਿੱਖਿਆ ਲਈ ਵਚਨਵੱਧ ਹਾਂ।”

RELATED ARTICLES

ਗ਼ਜ਼ਲ

POPULAR POSTS