ਬਰੈਂਪਟਨ : ਦਿਨ ਸੋਮਵਾਰ ਮਿਤੀ 4 ਜੁਲਾਈ ਨੂੰ ਇੰਡੀਅਨ ਇੰਟਰਨੈਸ਼ਨਲ ਕਲੱਬ ਨੇ ਬੜੇ ਜੋਸ਼ੋ ਖਰੋਸ਼ ਨਾਲ ਕੈਨੇਡਾ ਡੇਅ ਮਨਾਇਆ। ਸਭ ਤੋਂ ਪਹਿਲਾਂ ਕੈਨੇਡਾ ਦਾ ਨੈਸ਼ਨਲ ਐਨਥਮ ਮਹਿੰਦਰ ਸਿੰਘ ਨੇ ਪੜ੍ਹਿਆ। ਉਸ ਤੋਂ ਪਿੱਛੋਂ ਧਰਮ ਸਿੰਘ ਸ਼ੇਰਗਿੱਲ ਨੇ ਭਾਰਤ ਦਾ ਰਾਸ਼ਟਰੀ ਗੀਤ ਗਾ ਕੇ ਪੜ੍ਹਿਆ। ਇਸ ਤੋਂ ਪਿੱਛੋਂ ਮੱਘਰ ਸਿੰਘ ਹੰਸਰਾ, ਪ੍ਰਧਾਨ ਕਲੱਬ ਨੇ ਕੈਨੇਡਾ ਡੇਅ ਬਾਰੇ ਵਿਸਥਾਰ ਪੂਰਵਕ ਦੱਸਿਆ। ਫਿਰ ਸਾਰੀ ਕਲੱਬ ਨੇ ਰਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਕੇਕ ਸਾਰੀ ਕਲੱਬ ਦੇ ਮੈਂਬਰਾਂ ਨੂੰ ਵਰਤਾਇਆ ਗਿਆ। ਅਖੀਰ ਵਿਚ ਸਾਰੀ ਕਲੱਬ ਨੇ ਚਾਹ ਪਾਣੀ, ਪਕੌੜੇ ਤੇ ਜਲੇਬੀਆਂ ਖਾ ਕੇ ਆਨੰਦ ਮਾਣਿਆ। ਇਹ ਕਲੱਬ ਆਪਣੇ ਮੈਂਬਰਾਂ ਨੂੰ ਸਮੇਂ ਸਮੇਂ ਬਾਹਰਲੇ ਟਰਿੱਪ ਕਰਵਾ ਕੇ ਜਿਵੇਂ ਕਿ ਕੈਸੀਨੋ, ਵਿਸਾਗਾ ਬੀਚ ਤੇ ਬਲਿਊ ਮਾਊਂਟੇਨ ਦਾ ਦੋ ਦਿਨ ਦਾ ਟੂਰ ਬਣਾਇਆ। ਸਾਰੀ ਕਲੱਬ ਨੇ ਇਸ ਟੂਰ ਦਾ ਬਹੁਤ ਆਨੰਦ ਮਾਣਿਆ। ਸਾਰੇ ਟੂਰ ਦਾ ਪ੍ਰਬੰਧ ਕਰਨ ਲਈ ਪ੍ਰਦੁਮਣ ਸਿੰਘ ਬੋਪਾਰਾਏ ਚੇਅਰਮੈਨ, ਮੱਘਰ ਸਿੰਘ ਹੰਸਰਾ ਪ੍ਰਧਾਨ, ਐਮ ਐਸ ਗਰੇਵਾਲ, ਗੱਜਣ ਸਿੰਘ ਸਕੱਤਰ, ਸੋਹਣ ਸਿੰਘ ਪਰਮਾਰ, ਗੁਰਦਰਸ਼ਨ ਸਿੰਘ ਸੋਮਲ ਨੇ ਆਪਣੀ ਅਣਥੱਕ ਮਿਹਨਤ ਨਾਲ ਸਾਰੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਿਆ। ਅੰਤ ਵਿਚ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …