ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਮਾਤਾ ਜੀ ਬੀਬੀ ਜਸਵੰਤ ਕੌਰ ਰਾਏ ਸੁਪਤਨੀ ਸ. ਸੁੱਚਾ ਸਿੰਘ ਰਾਏ ਮਿਤੀ 10 ਮਾਰਚ 2019 ਦਿਨ ਐਤਵਾਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬ ‘ਚ ਗੁਰਾਇਆ ਦੇ ਨੇੜੇ ਬੜਾ ਪਿੰਡ ਦੇ ਵਸਨੀਕ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਬਰੈਂਪਟਨ ਵਿੱਚ ਰਹਿ ਰਹੇ ਸਨ। ਮਾਤਾ ਜੀ ਦੇ ਅੰਤਿਮ ਸਸਕਾਰ ਮਿਤੀ 15 ਮਾਰਚ 2019 ਦਿਨ ਸ਼ੁੱਕਰਵਾਰ ਨੂੰ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਲੋਟਸ ਫਿਊਨਰਲ ਐਂਡ ਕ੍ਰਿਮੇਸ਼ਨ ਸੈਂਟਰ 121 ਸਿਟੀਵਿਊ ਡਰਾਈਵ, ਰੈਕਸਡੇਲ ਵਿਖੇ ਹੋਣਗੇ। ਉਪਰੰਤ ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਉਸੇ ਦਿਨ 3 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਿੱਖ ਸੰਗਤ 32 ਰੀਗਨ ਰੋਡ, ਬਰੈਂਪਟਨ ਵਿਖੇ ਪਾਏ ਜਾਣਗੇ। ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਬਹਾਦੁਰ ਸਿੰਘ (ਬਾਗਾ) 647-273-2433 ਜਾਂ ਸੁਖਜਿੰਦਰ ਸਿੰਘ (ਬਿੰਦਾ) 416-844-8630 ਨਾਲ ਸੰਪਰਕ ਕਰ ਸਕਦੇ ਹੋ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …