ਬਰੈਂਪਟਨ/ਬਿਊਰੋ ਨਿਊਜ਼
ਮਿਤੀ 17 ਅਕਤੂਬਰ ਸ਼ਾਮ 6 ਵਜੇ ਲੋਕਵੁੱਡ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸਰ ਵਿਲੀਅਮ ਗੇਜ ਮਿਡਲ ਸਕੂਲ ਵਿਖੇ ਕਲੱਬ ਦੇ ਮੈੰਬਰਾਂ ਦੀ ਇਕ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਮਲਕੀਅਤ ਸਿੰਘ ਵਕੀਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਐਮ.ਪੀ.ਪੀ. ਵਿੱਕ ਢਿੱਲੋਂ ਨੂੰ ਮੀਟਿੰਗ ਵਿਚ ਬੁਲਾਇਆ ਗਿਆ ਹੋਇਆ ਸੀ। ਲੋਕਵੁਡ ਸੀਨੀਅਰਜ਼ ਕਲੱਬ ਦਾ ਗਠਨ ਹਾਲ ਵਿਚ ਹੀ ਕੀਤਾ ਗਿਆ ਹੈ, ਜਿਸ ਵਿੱਚ ਬਰੈਂਪਟਨ ਦੇ ਡ੍ਰਿੰਕਵਾਟਰ ਦੇ ਇਲਾਕੇ ਵਿੱਚ ਰਹਿੰਦੇ ਸੀਨੀਅਰਜ਼ ਵੱਡੀ ਗਿਣਤੀ ਵਿੱਚ ਮੈਂਬਰ ਬਣੇ ਹਨ। ਕਲੱਬ ਦਾ ਪ੍ਰਧਾਨ ਮਲਕੀਅਤ ਸਿੰਘ ਵਕੀਲ ਨੂੰ ਚੁਣਿਆ ਗਿਆ ਹੈ। ਉਹਨਾਂ ਤੋਂ ਇਲਾਵਾ ਜਸਵੰਤ ਸਿੰਘ ਗਰੇਵਾਲ, ਮੁਖਤਿਆਰ ਸਿੰਘ ਨਾਹਲ, ਧਰਮਪਾਲ ਸਿੰਘ ਸ਼ੇਰਗਿਲ ਅਤੇ ਰਣਜੀਤ ਸਿੰਘ ਗਰੇਵਾਲ ਨੂੰ ਕ੍ਰਮਵਾਰ ਉਪ ਪ੍ਰਧਾਨ, ਸਕੱਤਰ, ਖਜ਼ਾਨਚੀ ਅਤੇ ਸਹਾਇਕ ਸਕੱਤਰ ਦੇ ਅਹੁਦਿਆਂ ‘ਤੇ ਚੁਣਿਆ ਗਿਆ ਹੈ। ਅਹੁਦੇਦਾਰਾਂ ਸਮੇਤ 11 ਮੈਂਬਰੀ ਬੋਰਡ ਆਫ ਡਾਇਰੈਕਟਰਜ਼ ਚੁਣਿਆ ਗਿਆ ਹੈ, ਜਿਸ ਵਿੱਚ ਬਲਬੀਰ ਸਿੰਘ ਬਰਾੜ, ਸੰਤੋਖ ਸਿੰਘ ਭਾਲੜੂ, ਗੁਰਸ਼ਰਨ ਸਿੰਘ ਗਿਲ, ਓਮ ਪ੍ਰਕਾਸ਼ ਅਤੇ ਗੁਰਦੇਵ ਸਿੰਘ ਬਾਸੀ ਨੂੰ ਬਤੌਰ ਮੈਂਬਰ ਲਿਆ ਗਿਆ ਹੈ। ਕਲੱਬ ਦੀਆਂ ਮੀਟਿੰਗਾਂ ਲਈ ਪੀਲ ਡਿਸਟਿਕ ਸਕੂਲ ਬੋਰਡ ਵੱਲੋਂ ਸਰ ਵਿਲਿਅਮ ਗੇਜ ਮਿਡਲ ਸਕੂਲ ਦਾ ਇਕ ਕਮਰਾ ਕਰਾਏ ਤੇ ਦਿੱਤਾ ਗਿਆ ਹੈ।
ਮੀਟਿੰਗ ਦੀ ਸ਼ੁਰੁਆਤ ਕਲੱਬ ਦੇ ਖਜ਼ਾਨਚੀ ਧਰਮਪਾਲ ਸਿੰਘ ਨੇ ਵਿੱਕ ਢਿੱਲੋਂ ਦੇ ਸਵਾਗਤ ਵਿਚ ਕਹੇ ਸ਼ਬਦਾਂ ਨਾਲ ਕੀਤੀ। ਉਹਨਾਂ ਨੇ ਹੁਣ ਤੱਕ ਕਲੱਬ ਨੂੰ ਸਥਾਪਤ ਕਰਨ ਹਿੱਤ ਕੀਤੇ ਗਏ ਉਪਰਾਲਿਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੇਹਮਾਨ ਵੱਲੋਂ ਇਸ ਕਲੱਬ ਦੀ ਸਥਾਪਨਾ ਵਿੱਚ ਲਈ ਦਿਲਚਸਪੀ ਦਾ ਜ਼ਿਕਰ ਵੀ ਕੀਤਾ। ਮੁੱਖ ਮਹਿਮਾਨ ਵਿੱਕ ਢਿੱਲੋਂ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਪਣੇ ਵੱਲੋਂ ਅਤੇ ਸਰਕਾਰ ਵੱਲੋਂ ਕਲੱਬ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਉਹਨਾਂ ਇਸ ਕਲੱਬ ਨਾਲ ਨੇੜਲੇ ਸਬੰਧ ਕਾਇਮ ਕਰਕੇ ਰੱਖਣ ਦੀ ਇੱਛਾ ਜ਼ਾਹਰ ਕਿੱਤੀ ਹੈ। ਕਲੱਬ ਦੇ ਪ੍ਰਧਾਨ ਮਲਕੀਅਤ ਸਿੰਘ ਵਕੀਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਆਸ ਜਾਹਰ ਕਿੱਤੀ ਕਿ ਵਿੱਕ ਢਿੱਲੋਂ ਸਮੇਂ-ਸਮੇਂ ਕਲੱਬ ਦੀਆਂ ਲੋੜਾਂ ਦਾ ਧਿਆਨ ਰੱਖਣਗੇ। ਉਹਨਾਂ ਨੇ ਮੀਟਿੰਗ ਵਿੱਚ ਆਏ ਸਾਰੇ ਮੈੰਬਰਾਂ ਦਾ ਮੀਟਿੰਗ ਨੂੰ ਕਾਮਯਾਬ ਕਰਨ ਲਈ ਵੀ ਧੰਨਵਾਦ ਕੀਤਾ ਅਤੇ ਕਲੱਬ ਨੂੰ ਬੋਰਡ ਆਫ ਡਾਇਰੈਕਟਰਜ਼ ਅਤੇ ਅਹੁਦੇਦਾਰਾਂ ઠਵੱਲੋਂ ਬਹੁਤ ਹੀ ਉਸਾਰੂ ਰੂਪ ਵਿੱਚ ਚਲਾਉਣ ਦਾ ਸੰਕਲਪ ਲਿਆ। ਮੀਟਿੰਗ ਵਿੱਚ ਚਾਹ ਅਤੇ ਸਨੇਕਸ ਦਾ ਪ੍ਰਬੰਧ ਕਰਨ ਵਾਲੇ ਮੈੰਬਰਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …