Breaking News
Home / ਕੈਨੇਡਾ / ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਨੇ ਮੀਟਿੰਗ ਕਰਕੇ ਵਾਲੰਟੀਅਰਾਂ ਅਤੇ ਵੋਟਰਾਂ ਦਾ ਕੀਤਾ ਧੰਨਵਾਦ

ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਨੇ ਮੀਟਿੰਗ ਕਰਕੇ ਵਾਲੰਟੀਅਰਾਂ ਅਤੇ ਵੋਟਰਾਂ ਦਾ ਕੀਤਾ ਧੰਨਵਾਦ

ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਜੋ ਇਨ੍ਹਾਂ ਪ੍ਰੋਵਿੰਸ਼ੀਅਲ ਚੋਣਾਂ ਵਿਚ ਲੱਗਭਗ 13,000 ਵੋਟਾਂ ਲੈ ਕੇ ਆਪਣੇ ਵਿਰੋਧੀ ਪੀ.ਸੀ. ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ ਤੋਂ ਲੱਗਭੱਗ ਦੋ ਹਜ਼ਾਰ ਦੇ ਫ਼ਰਕ ਨਾਲ ਦੂਸਰੇ ਨੰਬਰ ‘ਤੇ ਰਹੇ ਹਨ, ਨੇ ਲੰਘੇ ਸ਼ਨੀਵਾਰ 9 ਜੂਨ ਨੂੰ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਦੀ ਡਿਨਰ ਮੀਟਿੰਗ ਕਰਕੇ ਸਮੁੱਚੇ ਵੋਟਰਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।
ਮੀਟਿੰਗ ਵਿਚ ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਡੀ.ਪੀ. ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਮੁੰਡੀ, ਮਕਸੂਦ ਚੌਧਰੀ, ਕੁਲਜੀਤ ਮਾਨ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਦਿਓਲ, ਸੁੰਦਰਪਾਲ ਰਾਜਾਸਾਂਸੀ ਅਤੇ ਕਈ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਚੋਣ-ਮੁਹਿੰਮ ਵਿਚ ਰਹਿ ਗਈਆਂ ਕਈ ਕਮੀਆਂ-ਪੇਸ਼ੀਆਂ ਬਾਰੇ ਦੱਸਿਆ ਅਤੇ ਇਨ੍ਹਾਂ ਨੂੰ ਅੱਗੋਂ ਸੁਧਾਰਨ ਲਈ ਕੀਮਤੀ ਸੁਝਾਅ ਦਿੱਤੇ। ਮੀਟਿੰਗ ਵਿਚ ਪਰਮਪਾਲ ਸਿੰਘ ਸੰਧੂ, ਤੀਰਥ ਸਿੰਘ ਦਿਓਲ, ਰਾਜਾ ਘੋਲੀਆ, ਮੇਜਰ ਸਿੰਘ ਸੈਂਹਬੀ, ਭੋਲਾ ਬਰਾੜ, ਭੁਪਿੰਦਰ ਹੇਅਰ, ਹਰਦਿਆਲ ਸਿੰਘ ਸਿੱਧੂ, ਪ੍ਰੀਤ ਸਿੱਧੂ, ਗੁਰਪਿੰਦਰ ਭਿੰਡਰ, ਹਰਦੀਪ ਸਿੰਘ, ਸਰਬਜੀਤ ਸਿੰਘ ਗਿੱਲ, ਰਮਿੰਦਰ ਵਾਲੀਆ, ਮੀਤਾ ਖੰਨਾ, ਪ੍ਰਭਮੋਹਨ ਗਿੱਲ, ਸੁਰਿੰਦਰ ਕੌਰ ਮੱਲ੍ਹੀ ਸਮੇਤ ਕਈ ਹੋਰ ਹਾਜ਼ਰ ਸਨ। ‘ਔਜਲਾ ਬ੍ਰਦਰਜ਼’ ਫ਼ੇਮ ਦੇ ਅਨੋਖ ਸਿੰਘ ਔਜਲਾ ਨੇ ਇਸ ਮੌਕੇ ਮਿਆਰੀ ਗੀਤ ਗਾ ਕੇ ਗੀਤ-ਸੰਗੀਤ ਦਾ ਵਧੀਆ ਮਾਹੌਲ ਬੰਨ੍ਹਿਆ। ਹਰਜਸਪ੍ਰੀਤ ਗਿੱਲ ਵੱਲੋਂ ਸਮੂਹ ਵਾਲੰਟੀਅਰਾਂ, ਸਮੱਰਥਕਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਐਡਵੋਕੇਟ ਮਨਜੀਤ ਸਿੰਘ ਮਾਂਗਟ ਨੇ ਮੰਚ-ਸੰਚਾਲਨ ਦੀ ਜਿੰਮੇਵਾਰੀ ਬਾਖ਼ੂਬੀ ਨਿਭਾਈ। ਉਪਰੰਤ, ਸਾਰਿਆਂ ਨੇ ਮਿਲ ਕੇ ਰਾਤ ਦੇ ਖਾਣੇ ਦਾ ਅਨੰਦ ਮਾਣਿਆਂ।

Check Also

ਕਰੋਨਾ ਦੇ ਕਹਿਰ ਦੌਰਾਨ ਓ.ਏ.ਐੱਸ. ਨਾ ਲੈਣ ਵਾਲਿਆਂ ਨੂੰ ਵਿੱਤੀ ਸਹਾਇਤਾ ਦਿਓ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼

ਬਰੈਂਪਟਨ/ਡਾ. ਝੰਡ ਐਸੋਸੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਸੂਚਨਾ …