23.7 C
Toronto
Tuesday, September 16, 2025
spot_img
Homeਕੈਨੇਡਾਸੀਨੀਅਰਜ਼ ਐਸੋਸੀਏਸ਼ਨ ਦੀ ਸਮੁੱਚੀ ਟੀਮ ਦੀ ਸਰਬਸੰਮਤੀ ਨਾਲ ਚੋਣ

ਸੀਨੀਅਰਜ਼ ਐਸੋਸੀਏਸ਼ਨ ਦੀ ਸਮੁੱਚੀ ਟੀਮ ਦੀ ਸਰਬਸੰਮਤੀ ਨਾਲ ਚੋਣ

ਫਿਊਨਰਲ ਰਜਿਸਟਰੇਸ਼ਨ ਦੇ ਪੈਸੇ ਵਾਪਸੀ ਲਈ 30 ਜੂਨ ਤੱਕ ਦਸਤਾਵੇਜ ਲੈ ਕੇ ਸੰਪਰਕ ਕੀਤੇ ਜਾਵੇ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ‘ਤੇ ਬਲਵਿੰਦਰ ਬਰਾੜ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਸਨੇ ਐਸੋਸੀਏਸ਼ਨ ਵਿੱਚ ਦੋ ਨਵੇਂ ਸ਼ਾਮਲ ਹੋਏ ਵੇਲਜ਼ ਆਫ ਹੰਬਰ ਸੀਨੀਅਰਜ਼ ਕਲੱਬ ਅਤੇ ਬਰੈਂਪਟਨ ਵੋਮੈਨ ਸੀਂਨੀਅਰਜ਼ ਕਲੱਬ ਦੀ ਰਸਮੀ ਜਾਣ ਪਛਾਣ ਕਰਵਾਈ। ਇਸ ਉਪਰੰਤ ਬਲਵਿੰਦਰ ਬਰਾੜ ਨੇ ਦੱਸਿਆ ਕਿ ਨਿਰਧਾਰਤ ਏਜੰਡੇ ਮੁਤਾਬਕ ਮੀਟਿੰਗ ਵਿੱਚ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਕੈਸ਼ੀਅਰ ਪ੍ਰੋ: ਨਿਰਮਲ ਸਿੰਘ ਧਾਰਨੀ ਨੇ ਵੇਰਵੇ ਸਹਿਤ ਫੰਡਾਂ ਦਾ ਹਿਸਾਬ ਕਿਤਾਬ ਹਾਊਸ ਸਾਹਮਣੇ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਇਸ ਉਪਰੰਤ ਪ੍ਰਧਾਨ ਪਰਮਜੀਤ ਬੜਿੰਗ ਨੇ ਐਸੋਸੀਏਸ਼ਨ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਸਸਤੇ ਬੱਸ ਪਾਸਾਂ ਬਾਰੇ, ਪਰੋਵਿੰਸਲ ਸਰਕਾਰ ਦੁਆਰਾ ਡੈਂਟਲ ਕੇਅਰ ਲਈ ਯੋਜਨਾ, ਕੰਮ ਕਰ ਰਹੇ ਪੈਨਸ਼ਨਰਾ ਨੂੰ 3500 ਡਾਲਰ ਤੋਂ ਵਧਾ ਕੇ 5000 ਡਾਲਰ ਦੀ ਕੰਮ ਦੀ ਆਮਦਨ ਤੇ ਟੈਕਸ ਤੋਂ ਛੋਟ ਹਨ। ਉਸ ਨੇ ਗੱਲ ਨੂੰ ਅੱਗੇ ਤੋਰਦਿਆਂ ਦੱਸਿਆ ਕਿ ਓ ਏ ਐਸ ਅਤੇ ਜੀ ਆਈ ਐਸ ਦੇ ਵਾਧੇ ਲਈ ਵੀ ਕੋਸ਼ਿਸ਼ਾਂ ਜਾਰੀ ਹਨ। ਜਿਹੜੇ ਵਿਅਕਤੀ 65 ਸਾਲ ਦੀ ਉਮਰ ਦੇ ਹਨ ਪਰ ਉਹਨਾਂ ਦੀ ਠਹਿਰ 10 ਸਾਲ ਤੋਂ ਘੱਟ ਹੈ ਲਈ ਅਲਾਊਂਸ ਸੁਰੂ ਕਰਨ ਲਈ ਵੀ ਅਵਾਜ਼ ਉਠਾਈ ਜਾ ਰਹੀ ਹੈ। ਉਸ ਨੇ ਮੈਂਬਰਾਂ ਨੂੰ ਇਸ ਗੱਲ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਕਿ ਫਿਊਨਰਲ ਰਜਿਸਟਰੇਸ਼ਨ ਲਈ ਇਕੱਠੀ ਹੋਈ ਰਕਮ ਕਿਸ ਤਰ੍ਹਾਂ ਸਬੰਧਤ ਵਿਅਕਤੀਆਂ ਨੂੰ ਵਾਪਸ ਕਰਨ ਲਈ ਜਿੱਤ ਪ੍ਰਾਪਤ ਕੀਤੀ ਹੈ। ਉਸਨੇ ਆਪਣੇ ਤਜਰਬੇ ਦੇ ਆਧਾਰ ਤੇ ਮੈਂਬਰਾਂ ਨੂੰ ਰਾਏ ਦਿੱਤੀ ਕਿ ਜਿਹੜੇ ਵੀ ਐਗਜੈਕਟਿਵ ਕਮੇਟੀ ਮੈਂਬਰ ਚੁਣਨੇ ਹਨ ਉਹਨਾਂ ਵਿੱਚ ਜਥੇਬੰਦਕ ਸੂਝ, ਰਾਜਨੀਤਕ ਸੂਝ, ਸੀਨੀਅਰਜ਼ ਪ੍ਰਤੀ ਰਾਜਨੀਤਕ ਪਾਰਟੀਆਂ ਦੇ ਵਖਰੇਵੇਂ ਸਮਝਣ, ਦੂਜੇ ਮੈਂਬਰਾਂ ਨੂੰ ਨਾਲ ਲੈ ਕੇ ਟੀਮ ਵਰਕ ਕਰਨ ਦੀ ਯੋਗਤਾ, ਈ ਮੇਲ, ਟੈਕਸਟ ਮੈਸੇਜ਼, ਬੋਲਣ ਅਤੇ ਸਮਝਣ, ਫੰਡਾਂ ਦੇ ਹਿਸਾਬ ਕਿਤਾਬ ਦੀ ਪਾਰਦਰਸ਼ਤਾ ਰੱਖਣ ਦੀ ਰੁਚੀ ਅਤੇ ਗਿਆਨ, ਤੁਰੰਤ ਫੈਸਲਾ ਕਰਨ ਦੀ ਯੋਗਤਾ, ਲੋੜ ਪੈਣ ਤੇ ਆਪਣੇ ਪੱਲਿਓ ਖਰਚ ਕਰਨਾ ਆਦਿ ਯੋਗਤਾਵਾਂ ਅਤੇ ਗੁਣ ਦੇਖ ਕੇ ਹੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਜਥੇਬੰਦੀ ਠੀਕ ਢੰਗ ਨਾਲ ਕੰਮ ਕਰਦੀ ਰਹੇ। ਉਸ ਨੇ ਇਹ ਸੁਝਾਅ ਵੀ ਦਿੱਤਾ ਕਿ ਜਥੇਬੰਦੀ ਨੂੰ ਰਾਜਨੀਤਕ ਪਾਰਟੀਆਂ ਤੋਂ ਨਿਰਲੇਪ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਜਥੇਬੰਦਕ ਤੌਰ ‘ਤੇ ਕਿਸੇ ਵਿਸ਼ੇਸ਼ ਵਿਅਕਤੀ ਦੀ ਮੱਦਦ ਨਾ ਕੀਤੀ ਜਾਵੇ। ਦੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਕਲੱਬਾਂ ਉਮੀਦਵਾਰਾਂ ਨੂਂ ਵਿਚਾਲੇ ਖੜਾ ਕੇ ਫੋਟੋ ਖਿਚਾ ਕੇ ਉਸਦੀ ਮੱਦਦ ਦਾ ਐਲਾਨ ਕਰ ਦਿੰਦੀਆਂ ਹਨ। ਇਹ ਕਲੱਬਾਂ ਦੇ ਸੰਵਿਧਾਨ ਦੇ ਵੀ ਉਲਟ ਹੈ ਕਿਉਂਕਿ ਉਹਨਾਂ ਨੇ ਕਲੱਬਾਂ ਨੂੰ ਗੈਰ-ਰਾਜਨੀਤਕ ਸੰਸਥਾ ਐਲਾਨ ਕੀਤਾ ਹੁੰਦਾ ਹੈ।
ਜਨਰਲ ਹਾਊਸ ਤੋਂ ਪਿਛਲੀ ਕਮੇਟੀ ਦੇ ਕੰਮ ਕਾਰ ਬਾਰੇ ਉਹਨਾਂ ਦੇ ਵਿਚਾਰ ਸੁਣੇ ਗਏ ਜਿਸ ਵਿੱਚ ਵਤਨ ਸਿੰਘ ਗਿੱਲ, ਕਸ਼ਮੀਰਾ ਸਿੰਘ ਦਿਓਲ, ਪ੍ਰੋ: ਕੁਲਦੀਪ ਸਿੰਘ ਢੀਂਡਸਾ, ਸੁਖਮੰਦਰ ਸਿੰਘ ਰਾਮਪੁਰੀ, ਵਸਾਖਾ ਸਿੰਘ, ਇਕਬਾਲ ਸਿੰਘ ਵਿਰਕ, ਅਮਰੀਕ ਸਿੰਘ ਸੰਧੂ, ਤਾਰਾ ਸਿੰਘ ਗਰਚਾ, ਜਗਜੀਤ ਗਰੇਵਾਲ, ਕਾਮਰੇਡ ਸੁਖਦੇਵ ਸਿੰਘ, ਲਾਲ ਸਿੰਘ ਬਰਾੜ, ਕੈਪਟਨ ਇਕਬਾਲ ਸਿੰਘ,ਬਲਵਿੰਦਰ ਸਿੰਘ ਸਿੱਧੂ, ਸੁਲੱਖਣ ਸਿੰਘ ਅੋਜਲਾ ਸਮੇਤ ਕਈ ਹੋਰ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਕਮੇਟੀ ਦੇ ਕੰਮਾਂ ਦੀ ਪ੍ਰਸੰਸਾਂ ਕਰਦੇ ਹੋਏ ਇਸੇ ਕਮੇਟੀ ਨੂੰ ਅਗਲੀ ਟਰਮ ਲਈ ਕੰਮ ਕਰਦੇ ਰਹਿਣ ਦੀ ਬੇਨਤੀ ਕੀਤੀ।
ਪ੍ਰਧਾਨ ਪਰਮਜੀਤ ਬੜਿੰਗ ਵਲੋਂ ਹਰਦਿਆਲ ਸਿੰਘ ਸੰਧੂ,, ਪ੍ਰੋ: ਨਿਰਮਲ ਸਿੰਘ ਧਾਰਨੀ ਅਤੇ ਪਰੀਤਮ ਸਿੰਘ ਸਰਾਂ ‘ਤੇ ਅਧਾਰਿਤ ਤਿੰਨ ਮੈਂਬਰੀ ਚੋਣ ਕਮੇਟੀ ਦਾ ਐਲਾਨ ਕੀਤਾ। ਇਸ ਕਮੇਟੀ ਦੁਆਰਾ ਮੈਂਬਰਾਂ ਤੋਂ ਉਹਨਾਂ ਦੀ ਰਾਇ ਲਈ ਗਈ ਅਤੇ ਚੁਣੇ ਜਾਣ ਵਾਲੇ ਮੈਂਬਰਾਂ ਦੇ ਨਾਮ ਪੇਸ਼ ਕਰਨ ਲਈ ਕਿਹਾ। ਇਸ ‘ਤੇ ਹਾਊਸ ਨੇ ਬੁਲੰਦ ਆਵਾਜ ਵਿੱਚ ਇੱਕਮੁਠ ਹੋਕੇ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਹੀ ਕੰਮ ਕਰਨ ਦੀ ਬੇਨਤੀ ਕੀਤੀ। ਮੈਂਬਰ ਕਮੇਟੀ ਦੇ ਕੰਮ ਢੰਗ ਅਤੇ ਉਹਨਾਂ ਦੁਆਰਾ ਹਰ ਮਸਲੇ ਸਬੰਧੀ ਦਿਖਾਈ ਜਾਂਦੀ ਪਾਰਦਰਸ਼ਤਾ ਤੇ ਸਭ ਮੈਂਬਰਾਂ ਤੋਂ ਮਸਲਿਆਂ ਬਾਰੇ ਰਾਇ ਇਕੱਠੀ ਕਰਨ ਦੇ ਖਾਸੇ ਨਾਲ ਦਿਲੋਂ ਸਹਿਮਤ ਦਿਖਾਈ ਦਿੱਤੇ। ਆਮ ਸੰਸਥਾਵਾਂ ਵਿੱਚ ਜਿੱਥੇ ਅਜਿਹੇ ਮੌਕੇ ਖਿੱਚੋਤਾਣ ਵਾਲੀ ਸਥਿਤੀ ਹੁੰਦੀ ਹੈ ਇੱਥੇ ਪੂਰਨ ਇੱਕਮੁੱਠਤਾ ਦੇਖਣ ਨੂੰ ਮਿਲੀ। ਮੈਂਬਰ ਕਮੇਟੀ ਦੀ ਕਾਰਜ ਸ਼ੈਲੀ ਤੋਂ ਇੰਨਾ ਪਰਭਾਵਤ ਸਨ ਕਿ ਉਹਨਾਂ ਸਰਬਸੰਮਤੀ ਨਾਲ ਅਗਲੀ ਟਰਮ ਦੋ ਦੀ ਥਾਂ ਤਿੰਨ ਸਾਲ ਦੀ ਕਰਨ ਦਾ ਮਤਾ ਪਾਸ ਕਰ ਦਿੱਤਾ। ਕਮੇਟੀ ਮੈਂਬਰਾਂ ਨੇ ਉਹਨਾਂ ਤੇ ਭਰੋਸਾ ਕਰਨ ਅਤੇ ਉਹਨਾਂ ਦੀ ਸੁਪੋਰਟ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਉਹਨਾਂ ਦੀਆਂ ਉਮੀਦਾਂ ਤੇ ਖਰੇ ਉੱਤਰਨ ਦੀ ਕੋਸ਼ਿਸ਼ ਕਰਨਗੇ ਤੇ ਹਾਉਸ ਵਲੋਂ ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਕਮੇਟੀ ਵਲੋਂ ਪਰਮਜੀਤ ਬੜਿੰਗ ਪਰਧਾਨ, ਬਲਵਿੰਦਰ ਬਰਾੜ ਸੈਕਟਰੀ, ਪ੍ਰੋ: ਨਿਰਮਲ ਸਿੰਘ ਧਾਰਨੀ ਕੈਸ਼ੀਅਰ ਦੇ ਤੌਰ ਤੇ ਕੰਮ ਕਰਨਗੇ। ਜੰਗੀਰ ਸਿੰਘ ਸੈਂਭੀ, ਪਰੀਤਮ ਸਿੰਘ ਸਰਾਂ, ਹਰਦਿਆਲ ਸਿੰਘ ਸੰਧੂ, ਦੇਵ ਸੂਦ ਅਤੇ ਕਰਤਾਰ ਸਿੰਘ ਚਾਹਲ ਕਾਰਕਾਰਣੀ ਮੈਂਬਰ ਹੋਣਗੇ। ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਫਿਊਨਰਲ ਰਜਿਸਟਰੇਸ਼ਨ ਦੀ ਰਕਮ ਵਾਪਸੀ ਲਈ ਲੋੜੀਂਦੇ ਦਸਤਾਵੇਜ ਲੈ ਕੇ ਹਰ ਹਾਲਤ ਵਿੱਚ 30 ਜੂਨ ਤੱਕ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਜਾਵੇ।
ਐਸੋਸੀਏਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874,ਜੰਗੀਰ ਸਿੰਘ ਸੈਂਭੀਂ 416-409-0126, ਦੇਵ ਸੂਦ 416-553-0722, ਕਰਤਾਰ ਚਾਹਲ 647-854-8746,ਪਰੀਤਮ ਸਿੰਘ ਸਰਾਂ 416-833-0567 ਜਾਂ ਹਰਦਿਆਲ ਸਿੰਘ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS