20.3 C
Toronto
Sunday, May 31, 2026
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਮਰ ਯੂਥ ਅਵੇਅਰਨੈੱਸ ਕੈਂਪ ਲਗਾਇਆ ਗਿਆ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਮਰ ਯੂਥ ਅਵੇਅਰਨੈੱਸ ਕੈਂਪ ਲਗਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ 2 ਜੁਲਾਈ, 2018 ਤੋਂ 3 ਅਗਸਤ, 2018 ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਕੀਤਾ ।ਇਸ ਕੈਂਪ ਦੌਰਾਨ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, ਕੁਕਿੰਗ, ਕੀਰਤਨ, ਗੁਰਮਤ, ਖੇਡਾਂ, ਕੰਪਿਊਟਰਜ਼ ਆਦਿ ਦੇ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਨੂੰ ਹਰ ਹਫਤੇ ਵੱਖ-ਵੱਖ ਫੀਲਡ ਟਰਿੱਪਸ ਤੇ ਵੀ ਲਿਜਾਇਆ ਗਿਆ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਬਹੁਤ ਅਨੰਦ ਮਾਣਿਆ।
ਇਹਨਾਂ ਫੀਲਡ ਟਰਿੱਪਸ ਦੌਰਾਨ ਵਿਦਿਆਰਥੀ , ਸੈਂਟਰ ਆਇਰਲੈਂਡ, ਪਲੇਡੀਅਮ, ਕੈਨੇਡਾ ਵੰਡਰਲੈਂਡ, ਚਿੰਗੂਜ਼ੀ ਪਾਰਕ, ਲਾਇਨ ਸਫਾਰੀ ਅਤੇ ਮਰੀਨਲੈਂਡ ਵਿਖੇ ਗਏ। ਜਿਸ ਵਿੱਚ ਬੱਚਿਆਂ ਨੇ ਕੁਦਰਤੀ ਵਾਤਾਵਰਨ ਅਤੇ ਜੀਵ ਜੰਤੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ, ਜਿਸ ਨਾਲ ਬਹੁਤ ਖੁਸ਼ ਹੋਣ ਦੇ ਨਾਲ-ਨਾਲ ਬੱਚੇ ਬਹੁਤ ਕੁਝ ਸਿੱਖਦੇ ਵੀ ਰਹੇ। ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਵਿੱਚ ਐਕਟਿਵੀਟੀ ਬੇਸਡ ਲਰਨਿੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਕਿ ਵਿਦਿਆਰਥੀ ਆਪ ਜਾਂਚ ਕੇ ਸਿੱਖਣ ਅਤੇ ਇਹ ਸਿੱਖਿਆ ਸਾਰੀ ਉਮਰ ਉਹਨਾਂ ਦੇ ਨਾਲ ਰਹੇ। ਸਰਬਪੱਖੀ ਵਿਕਾਸ ਕਰਾਉਣ ਵਾਲੇ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿੱਚ ਹਰ ਮੌਸਮ (ਵਿੰਟਰ ਬਰੇਕ, ਮਾਰਚ ਬਰੇਕ ਅਤੇ ਸਮਰ ਬਰੇਕ ਕੈਂਪ) ਵਿੱਚ ਕੈਂਪ ਲਗਾਏ ਜਾਂਦੇ ਹਨ ਅਤੇ ਦਾਖਲੇ ਸਭ ਲਈ ਖੁੱਲ੍ਹੇ ਰਹਿੰਦੇ ਹਨ ਅਤੇ ਤਾਂ ਜੋ ਕਿ ਹਰ ਕੋਈ ਇਸ ਦਾ ਲਾਭ ਲੈ ਸਕੇ।

RELATED ARTICLES
POPULAR POSTS