ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਕਾਰਨ ਸਿਆਸੀ ਤੂਫਾਨ ਚੱਲ ਰਿਹਾ ਹੈ ਅਤੇ ਨਵਜੋਤ ਸਿੱਧੂ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਦੀ ਵਿਰੋਧਤਾ ਕਰ ਰਹੇ ਹਨ। ਇਸਦੇ ਚੱਲਦਿਆਂ ਸੀਨੀਅਰ ਆਗੂ ਮੁਨੀਸ਼ ਤਿਵਾੜੀ ਨੇ ਬਿਨਾ ਨਾਮ ਲਏ ਨਵਜੋਤ ਸਿੱਧੂ ‘ਤੇ ਸਿਆਸੀ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਏਜੰਡਾ ਚਲਾਉਣ ਵਾਲਿਆਂ ਨਾਲ ਹਾਈਕਮਾਨ ਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਇਸੇ ਦੌਰਾਨ ਤਿਵਾੜੀ ਹੋਰਾਂ ਨੇ ਕਿਹਾ ਕਿ ਕਾਂਗਰਸ ਇਕਜੁਟ ਹੈ ਅਤੇ ਮਜਬੂਤੀ ਨਾਲ ਚੋਣਾਂ ਲੜੇਗੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਅੱਠ-ਨੌਂ ਮਹੀਨਿਆਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ।