6.1 C
Toronto
Saturday, April 11, 2026
spot_img
Homeਹਫ਼ਤਾਵਾਰੀ ਫੇਰੀਫ਼ਿਲਮ ਅਦਾਕਾਰ ਦਲੀਪ ਕੁਮਾਰ ਦਾ ਦਿਹਾਂਤ

ਫ਼ਿਲਮ ਅਦਾਕਾਰ ਦਲੀਪ ਕੁਮਾਰ ਦਾ ਦਿਹਾਂਤ

ਨਵੀਂ ਦਿੱਲੀ : ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਦਲੀਪ ਕੁਮਾਰ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਆਖਰੀ ਸਾਹ ਲਿਆ। ਦਲੀਪ ਕੁਮਾਰ ਦੀ ਉਮਰ 98 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਦਲੀਪ ਕੁਮਾਰ ਦੀ ਪਤਨੀ ਸ਼ਾਇਰਾ ਬਾਨੋ ਹਰ ਸਮੇਂ ਉਨ੍ਹਾਂ ਦੇ ਨਾਲ ਹੀ ਰਹੀ ਤੇ ਫੈਨਜ਼ ਨੂੰ ਅਪੀਲ ਕਰਦੀ ਰਹੀ ਕਿ ਦਲੀਪ ਕੁਮਾਰ ਹੋਰਾਂ ਦੀ ਚੰਗੀ ਸਿਹਤ ਲਈ ਦੁਆ ਕਰਨ। ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ‘ਚ ਪਾਕਿਸਤਾਨ ਦੇ ਪਿਸ਼ਾਵਰ ‘ਚ ਹੋਇਆ ਸੀ, ਉਨ੍ਹਾਂ ਦਾ ਅਸਲੀ ਨਾਮ ਮੁਹੰਮਦ ਯੂਸੁਫ ਖਾਨ ਸੀ। ਉਨ੍ਹਾਂ ਨੇ ਜਵਾਰ ਭਾਟਾ, ਅੰਦਾਜ਼, ਦੇਵਦਾਸ, ਆਜ਼ਾਦ, ਮੁਗਲ-ਏ-ਆਜ਼ਮ, ਗੰਗਾ ਜਮੁਨਾ, ਕ੍ਰਾਂਤੀ ਤੇ ਸੌਦਾਗਰ ਸਮੇਤ 60 ਤੋਂ ਜ਼ਿਆਦਾ ਬਾਲੀਵੁਡ ਫਿਲਮਾਂ ਵਿਚ ਕੰਮ ਕੀਤਾ।

RELATED ARTICLES
POPULAR POSTS