Breaking News
Home / ਹਫ਼ਤਾਵਾਰੀ ਫੇਰੀ / ਟੋਰਾਂਟੋ ‘ਚ ਖਾਲੀ ਪਏ ਘਰਾਂ ਦੇ ਮਾਲਕਾਂ ਨੂੰ ਦੇਣਾ ਪੈ ਸਕਦਾ ਹੈ ਨਵਾਂ ਟੈਕਸ

ਟੋਰਾਂਟੋ ‘ਚ ਖਾਲੀ ਪਏ ਘਰਾਂ ਦੇ ਮਾਲਕਾਂ ਨੂੰ ਦੇਣਾ ਪੈ ਸਕਦਾ ਹੈ ਨਵਾਂ ਟੈਕਸ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਖਾਲੀ ਪਏ ਹਨ ਉਨ੍ਹਾਂ ਨੂੰ ਨਵੇਂ ਟੈਕਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਹਾਊਸਿੰਗ ਮਾਰਕਿਟ ਨੂੰ ਠੰਢਾ ਕਰਨ ਲਈ ਕੀਤਾ ਜਾ ਸਕਦਾ ਹੈ।
ਮੰਗਲਵਾਰ ਨੂੰ ਸਿਟੀ ਕਾਊਂਸਲ ਦੀ ਐਗਜ਼ੈਕਟਿਵ ਕਮੇਟੀ ਨੇ ਅਜਿਹੇ ਟੈਕਸ ਡਿਜ਼ਾਈਨ ਤੇ ਉਸ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਹੜਾ ਟੋਰਾਂਟੋ ਵਿੱਚ ਖਾਲੀ ਪਏ ਘਰਾਂ ਲਈ ਤਿਆਰ ਕੀਤਾ ਗਿਆ ਹੈ ਤੇ ਜਿਹੜਾ 2022 ਵਿੱਚ ਸ਼ੁਰੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਟੈਕਸ ਦਾ ਅਸਲ ਮਕਸਦ ਖਾਲੀ ਪਏ ਘਰਾਂ ਦੇ ਮਾਲਕਾਂ ਨੂੰ ਘਰ ਕਿਰਾਏ ਉੱਤੇ ਦੇਣ ਜਾਂ ਇਸ ਤਰ੍ਹਾਂ ਖਾਲੀ ਪਏ ਘਰਾਂ ਨੂੰ ਵੇਚਣ ਲਈ ਹੱਲਾਸ਼ੇਰੀ ਦੇਣਾ ਹੈ। ਇਸ ਨਾਲ ਘਰਾਂ ਦੀ ਤਾਦਾਦ ਵਿੱਚ ਵਾਧਾ ਹੋ ਸਕਦਾ ਹੈ।
ਜੇ ਇਸ ਨੂੰ ਸਿਟੀ ਕਾਊਂਸਲ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਟੈਕਸ ਲਈ ਬਾਇਲਾਅ ਪਹਿਲੀ ਜਨਵਰੀ, 2022 ਵਿੱਚ ਪ੍ਰਭਾਵੀ ਹੋ ਜਾਵੇਗਾ।
ਸਿਟੀ ਅਨੁਸਾਰ ਸ਼ੁਰੂਆਤੀ ਟੈਕਸ ਦਰ ਉਸ ਸਾਲ ਵਿੱਚ ਪ੍ਰਾਪਰਟੀ ਦੀ ਮੌਜੂਦਾ ਵੈਲਿਊ ਅਸੈੱਸਮੈਂਟ (ਸੀ ਵੀ ਏ) ਦਾ ਇੱਕ ਫੀਸਦੀ ਹੋਵੇਗੀ, ਜਿਸ ਦੌਰਾਨ ਉਹ ਘਰ ਖਾਲੀ ਰਿਹਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …