Breaking News
Home / ਦੁਨੀਆ / ਇੰਡੀਆਨਾ ਪੋਲਿਸ ‘ਚ ਕਟੋਚ ਬਣੇ ਪਹਿਲੇ ਸਿੱਖ ਅਫਸਰ

ਇੰਡੀਆਨਾ ਪੋਲਿਸ ‘ਚ ਕਟੋਚ ਬਣੇ ਪਹਿਲੇ ਸਿੱਖ ਅਫਸਰ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਇੰਡੀਆਨਾ ਸੂਬੇ ਵਿਚ 26 ਸਾਲਾ ਸਿੱਖ ਅਮਰੀਕੀ ਮਿਤਨ ਕਟੋਚ ਇੰਡੀਆਨਾ ਪੋਲਿਸ ਪੁਲਿਸ ਵਿਭਾਗ ਵਿਚ ਪਹਿਲਾ ਸਿੱਖ ਅਫਸਰ ਬਣਿਆ ਹੈ। ਨਿਯੁਕਤੀ ਪਿੱਛੋਂ ਕਟੋਚ ਨੇ ਕਿਹਾ ਕਿ ਇੰਡੀਆਨਾ ਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਵਿਚ ਸ਼ਾਮਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਡਿਪਾਰਟਮੈਂਟ ਦੀ 13ਵੀਂ ਰੈਕਰੂਟ ਕਲਾਸ ਤੋਂ ਗ੍ਰੈਜੂਏਟ ਕਟੋਚ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਇੰਡੀਆਨਾ ਪੋਲਿਸ ਪੁਲਿਸ ਵਿਭਾਗ ਵਿਚ ਮੈਂ ਪਹਿਲਾ ਸਿੱਖ ਅਧਿਕਾਰੀ ਹਾਂ। ਉਸ ਨੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵਿਭਾਗ ‘ਚ ਹੋਰ ਸਿੱਖ ਅਧਿਕਾਰੀ ਸ਼ਾਮਿਲ ਹੋਣਗੇ। ਉਸ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਮੈਂ ਪੁਲਿਸ ਵਿਭਾਗ ਵਿਚ ਸੇਵਾ ਕਰਾਂ। ਮੈਂ ਬਚਪਨ ਵਿਚ ਪੁਲਿਸ ਵਿਭਾਗ ਬਾਰੇ ਲੇਖ ਲਿਖਦਾ ਹੁੰਦਾ ਸੀ। ਇਸ ਬਾਰੇ ਮੈਨੂੰ ਫੇਸਬੁੱਕ ‘ਤੇ ਬਹੁਤ ਸਾਰੇ ਲਾਈਕ ਮਿਲਦੇ ਸਨ ਜਿਨ੍ਹਾਂ ਤੋਂ ਮੈਨੂੰ ਹੋਰ ਉਤਸ਼ਾਹ ਮਿਲਦਾ ਸੀ। ਉਸ ਨੇ ਕਿਹਾ ਕਿ ਉਹ ਵੱਖ-ਵੱਖ ਭਾਈਚਾਰਿਆਂ ਵਿਚ ਮੇਲ-ਮਿਲਾਪ ਬਣਾਉਣ ‘ਚ ਇਕ ਕੜੀ ਦਾ ਕੰਮ ਕਰੇਗਾ। ਅਮਰੀਕਾ ਦਾ ਹੀ ਜੰਮਪਲ ਹੋਣ ਨਾਤੇ ਮੈਨੂੰ ਇੱਥੋਂ ਦੇ ਸੱਭਿਆਚਾਰ ਤੇ ਰਵਾਇਤਾਂ ਬਾਰੇ ਪੂਰੀ ਜਾਣਕਾਰੀ ਹੈ।

Check Also

ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ

ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਕੁਵੈਤ/ਬਿਊਰੋ ਨਿਊਜ਼ : ਕੁਵੈਤ ਦੇ ਮੰਗਾਫ਼ ਸ਼ਹਿਰ …