Breaking News
Home / ਕੈਨੇਡਾ / Front / ਸ਼ਾਮ ਸਿੰਘ ਅਟਾਰੀਵਾਲਾ ਨੂੰ ਬਰਸੀ ਮੌਕੇ ਕੀਤਾ ਗਿਆ ਯਾਦ

ਸ਼ਾਮ ਸਿੰਘ ਅਟਾਰੀਵਾਲਾ ਨੂੰ ਬਰਸੀ ਮੌਕੇ ਕੀਤਾ ਗਿਆ ਯਾਦ

ਅਦਾਕਾਰਾ ਗੁਲ ਪਨਾਗ ਨੇ ਪਰਿਵਾਰ ਸਮੇਤ ਅਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ


ਅਟਾਰੀ/ਬਿਊਰੋ ਨਿਊਜ਼ : ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਸ਼ਹੀਦ ਭਗਤ ਸਿੰਘ ਦੇ ਨਾਲ ਜੋੜਿਆ ਜਾਵੇ। ਇਹ ਮੰਗ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਗੁਲ ਪਨਾਗ ਵੱਲੋਂ ਕੀਤੀ ਗਈ। ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ’ਚ ਉਨ੍ਹਾਂ ਦੇ 178ਵੇਂ ਸ਼ਹੀਦ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਇੰਡੀਆ ਗੇਟ ਨਾਰਾਇਣਗੜ੍ਹ ਅਤੇ ਅਟਾਰੀ ’ਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਨਾਰਾਇਣਗੜ੍ਹ ’ਚ ਇੰਡੀਆ ਗੇਟ ’ਤੇ ਸਥਾਪਿਤ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਦੀ ਮੂਰਤੀ ’ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਾਮ ਸਿੰਘ ਅਟਾਰੀਵਾਲਾ ਦੇ ਪਰਿਵਾਰ ਨਾਲ ਸਬੰਧਤ ਅਦਾਕਾਰਾ ਗੁਲ ਪਨਾਗ ਆਪਣੇ ਸਹੁਰੇ ਕਰਨਲ ਹਰਿੰਦਰ ਸਿੰਘ ਅਟਾਰੀ, ਪਤੀ ਗੁਰਸ਼ਿਵਿੰਦਰ ਸਿੰਘ ਅਟਾਰੀ ਤੇ ਬੇਟੇ ਨਿਹਾਲ ਸਿੰਘ ਦੇ ਨਾਲ ਇਥੇ ਪਹੁੰਚੇ ਸਨ। ਉਨ੍ਹਾਂ ਆਪਣੇ ਬੇਟੇ ਨੂੰ ਸ਼ਾਮ ਸਿੰਘ ਅਟਾਰੀ ਵਾਲਾ ਦੀ ਜੀਵਨ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਕਿਸੇ ਵੀ ਕੰਮ ਨੂੰ ਕਰਨ ਲਈ ਉਮਰ ਰੁਕਾਵਟ ਨਹੀਂ ਬਣਦੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਸ਼ਾਮ ਸਿੰਘ ਅਟਾਰੀ ਵਾਲਾ ਦੀ ਸ਼ਹਾਦਤ ਨੂੰ ਸੂਬਾ ਪੱਧਰ ’ਤੇ ਯਾਦ ਕੀਤਾ ਜਾਵੇ।

Check Also

ਮੁੱਖ ਮੰਤਰੀ  ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …