-12.3 C
Toronto
Friday, January 16, 2026
spot_img
Homeਭਾਰਤਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 21 ਦਿਨਾਂ ਦੀ...

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 21 ਦਿਨਾਂ ਦੀ ਪੈਰੋਲ

ਰਾਮ ਰਹੀਮ ਨੇ ਸ਼ਰਧਾਲੂਆਂ ਨੂੰ ਡੇਰਾ ਸਿਰਸਾ ‘ਚ ਨਾ ਆਉਣ ਦੀ ਕੀਤੀ ਅਪੀਲ
ਸਿਰਸਾ/ਬਿਊਰੋ ਨਿਊਜ਼ : ਹਰਿਆਣਾ ਦੀ ਰੋਹਤਕ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਇਆ ਹੈ। ਡੇਰਾ ਮੁਖੀ ਨੂੰ ਮੁੜ ਤੋਂ 21 ਦਿਨ ਦੀ ਫਰਲੋ ਮਿਲੀ ਹੈ ਅਤੇ ਇਸ ਵਾਰ ਉਹ 21 ਦਿਨ ਸਿਰਸਾ ਸਥਿਤ ਡੇਰੇ ਵਿਚ ਰਹਿਣਗੇ। ਬੁੱਧਵਾਰ ਨੂੰ ਸਵੇਰੇ ਸਾਢੇ 6 ਵਜੇ ਸਖਤ ਸੁਰੱਖਿਆ ਦਰਮਿਆਨ ਰਾਮ ਰਹੀਮ ਸਿਰਸਾ ਡੇਰੇ ਵਿਖੇ ਪਹੁੰਚੇ। ਇਥੋਂ ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਫਿਰ ਤੋਂ ਸ਼ਰਧਾਲੂਆਂ ਦੀ ਸੇਵਾ ਵਿਚ ਹਾਜ਼ਰ ਹੋਏ ਹਨ ਅਤੇ ਸਾਰੇ ਡੇਰਾ ਪ੍ਰੇਮੀਆਂ ਨੇ ਆਪਣੇ-ਆਪਣੇ ਘਰਾਂ ਵਿਚ ਹੀ ਰਹਿਣਾ ਹੈ ਅਤੇ ਕਿਸੇ ਨੇ ਵੀ ਸਿਰਸਾ ਡੇਰੇ ਨਹੀਂ ਆਉਣਾ। ਅਗਲੇ ਪ੍ਰੋਗਰਾਮਾਂ ਸਬੰਧੀ ਜਿਵੇਂ ਵੀ ਤੁਹਾਨੂੰ ਡੇਰੇ ਦੇ ਜ਼ਿੰਮੇਵਾਰ ਕਹਿਣਗੇ ਉਸ ‘ਤੇ ਸਾਰੀ ਸੰਗਤ ਨੇ ਪੂਰਾ-ਪੂਰਾ ਅਮਲ ਕਰਨਾ ਹੈ। ਰਾਮ ਰਹੀਮ ਡੇਰਾ ਸਿਰਸਾ ਦੇ 77ਵੇਂ ਸਥਾਪਨਾ ਦਿਵਸ ਵਿਚ ਸ਼ਾਮਲ ਹੋਣਗੇ।

RELATED ARTICLES
POPULAR POSTS