8.9 C
Toronto
Wednesday, November 11, 2026
spot_img
HomeਕੈਨੇਡਾFrontਭਾਰਤ ਭਰ ’ਚ ਦੀਵਾਲੀ ਦੀ ਰਾਤ ਨੂੰ ਅੱਗ ਨਾਲ 23 ਮੌਤਾਂ

ਭਾਰਤ ਭਰ ’ਚ ਦੀਵਾਲੀ ਦੀ ਰਾਤ ਨੂੰ ਅੱਗ ਨਾਲ 23 ਮੌਤਾਂ

ਭਾਰਤ ਭਰ ’ਚ ਦੀਵਾਲੀ ਦੀ ਰਾਤ ਨੂੰ ਅੱਗ ਨਾਲ 23 ਮੌਤਾਂ
ਮੱਧ ਪ੍ਰਦੇਸ਼ ’ਚ 13 ਵਿਅਕਤੀਆਂ ਦੀ ਗਈ ਜਾਨ, ਮਹਾਰਾਸ਼ਟਰ ’ਚ ਵੀ 6 ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦੀਵਾਲੀ ਵਾਲੀ ਰਾਤ ਭਾਰਤ ਦੇ ਕਈ ਸ਼ਹਿਰਾਂ ਵਿਚ ਪਟਾਕਿਆਂ ਅਤੇ ਹੋਰ ਕਾਰਨਾਂ ਕਰਕੇ ਲੱਗੀ ਅੱਗ ਕਾਰਨ 23 ਵਿਅਕਤੀਆਂ ਦੀ ਜਾਨ ਚਲੇ ਗਈ ਹੈ, ਜਦੋਂ ਕਿ ਕੁਝ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਸਭ ਤੋਂ ਜ਼ਿਆਦਾ ਮੌਤਾਂ ਮੱਧ ਪ੍ਰਦੇਸ਼ ਵਿਚ ਹੋਈਆਂ ਹਨ, ਜਿੱਥੇ ਤਿੰਨ ਵੱਖ-ਵੱਖ ਘਰਾਂ ਵਿਚ ਅੱਗ ਲੱਗਣ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਦੌਰਾਨ ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ ਵਿਚ ਇਕ ਮਕਾਨ ਵਿਚ ਰਹਿਣ ਵਾਲੇ ਪਰਿਵਾਰ ਦੇ 6 ਵਿਅਕਤੀਆਂ ਦੀ ਵੀ ਮੌਤ ਹੋ ਗਈ ਹੈ। ਮੁੰਬਈ ਦੇ ਲੋਖੰਡਵਾਲਾ ਵਿਚ ਵੀ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਜਾਨ ਚਲੇ ਗਈ। ਇਸ ਤੋਂ ਇਲਾਵਾ ਰਾਜਸਥਾਨ ਦੇ ਪਾਲੀ ਵਿਚ ਪਟਾਕਿਆਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਦਿੱਲੀ ਦੇ ਨਰੇਲਾ ਵਿਚ ਰਾਕੇਟ ਪਟਾਕਾ ਪੇਟ ਵਿਚ ਲੱਗਣ ਕਾਰਨ 10 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਲੁਧਿਆਣਾ ਦੇ ਨਵੀਂ ਅਬਾਦੀ ਇਲਾਕੇ ਵਿਚ ਦੀਵਾਲੀ ਮੌਕੇ ਪਟਾਕਿਆਂ ਦੀ ਲਪੇਟ ਵਿਚ ਆਉਣ ਕਾਰਨ 14 ਸਾਲਾਂ ਦੇ ਬੱਚੇ ਦੀ ਜਾਨ ਚਲੇ ਗਈ। ਇਸੇ ਦੌਰਾਨ ਹੋਰ ਵੀ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਪਟਾਕਿਆਂ ਕਾਰਨ ਨੁਕਸਾਨ ਹੋਣ ਦੀਆਂ ਖਬਰਾਂ ਹਨ।

ਪਟਾਕਿਆਂ ਅਤੇ ਪਰਾਲੀ ਸਾੜਨ ਕਾਰਨ ਪੰਜਾਬ ਦੇ ਕਈ ਸ਼ਹਿਰ ‘ਜ਼ਹਿਰੀਲੀ’ ਧੁੰਦ ਦੀ ਲਪੇਟ ’ਚ
ਪੰਜਾਬ ਦੇ ਕਈ ਸ਼ਹਿਰਾਂ ’ਚ ਵਿਕੇ ਕਰੋੜਾਂ ਰੁਪਏ ਦੇ ਪਟਾਕੇ
ਚੰਡੀਗੜ੍ਹ/ਬਿਊਰੋ ਨਿਊਜ਼
ਪਟਾਕਿਆਂ ਦੇ ਧੂੰਏਂ, ਪਰਾਲੀ ਸਾੜਨ, ਵਾਹਨਾਂ ਦਾ ਪ੍ਰਦੂਸ਼ਣ, ਉਸਾਰੀ ਕਾਰਜਾਂ ਦੀ ਧੂੜ ਅਤੇ ਕੂੜਾ ਸਾੜਨ ਦੇ ਰਲੇ-ਮਿਲੇ ਅਸਰ ਨੇ ਪੰਜਾਬ ਭਰ ਵਿਚ ਹਵਾ ਦੀ ਗੁਣਵੱਤਾ ਨੂੰ ਚਿੰਤਾਜਨਕ ਪੱਧਰ ’ਤੇ ਪਹੁੰਚਾ ਦਿੱਤਾ ਹੈ। ਜਿਸ ਕਾਰਨ ਦੀਵਾਲੀ ਤੋਂ ਬਾਅਦ ਕਈ ਸ਼ਹਿਰਾਂ ਦੀ ਹਵਾ ਬਹੁਤ ਜ਼ਿਆਦਾ ਖਰਾਬ ਹੋ ਗਈ, ਕਿਉਂਕਿ ਸਰਕਾਰ ਵਲੋਂ ਤੈਅ ਕੀਤੀ ਗਈ ਸਮਾਂ ਹੱਦ ਤੋਂ ਬਾਅਦ ਵੀ ਪਟਾਕੇ ਚੱਲਦੇ ਰਹੇ। ਇਸ ਕਾਰਨ ਹਵਾ ਵਿਚ ਧੂੰਆਂ ਭਰ ਗਿਆ ਅਤੇ ਲੋਕਾਂ ਨੂੰ ਹਾਨੀਕਾਰਕ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਿਆ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆਇਆ। ਕਈ ਸ਼ਹਿਰੀ ਇਲਾਕਿਆਂ ਵਿਚ ਅੱਧੀ ਰਾਤ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਲੁਧਿਆਣਾ ਸ਼ਹਿਰ ਵਿਚ ਦੀਵਾਲੀ ਵਾਲੀ ਰਾਤ 45 ਕਰੋੜ ਰੁਪਏ ਤੋਂ ਵੀ ਵੱਧ ਦੇ ਪਟਾਕੇ ਚਲਾਏ ਗਏ ਹਨ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਵਿਚ ਕਰੀਬ 15 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਪਟਾਕੇ ਵਿਖੇ ਹਨ। ਬਠਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਅੱਧੀ ਰਾਤ ਤੋਂ ਬਾਅਦ ਵੀ ਪਟਾਕੇ ਚੱਲਦੇ ਰਹੇ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਾਲ ਕੀਮਤਾਂ ਵੱਧ ਹੋਣ ਦੇ ਬਾਵਜੂਦ ਵੀ ਪਟਾਕਿਆਂ ਦੀ ਮੰਗ ਜ਼ੋਰਾਂ ’ਤੇ ਰਹੀ।

RELATED ARTICLES
POPULAR POSTS