-9.9 C
Toronto
Sunday, January 25, 2026
spot_img
Homeਭਾਰਤਮੁੰਬਈ ਪੁਲਿਸ ਨੇ ਕੰਗਣਾ ਤੇ ਉਸਦੀ ਭੈਣ ਨੂੰ ਪੇਸ਼ ਹੋਣ ਲਈ ਭੇਜਿਆ...

ਮੁੰਬਈ ਪੁਲਿਸ ਨੇ ਕੰਗਣਾ ਤੇ ਉਸਦੀ ਭੈਣ ਨੂੰ ਪੇਸ਼ ਹੋਣ ਲਈ ਭੇਜਿਆ ਤੀਜੀ ਵਾਰ ਨੋਟਿਸ

Image Courtesy :dailypost

ਭਾਈਚਾਰਕ ਤਣਾਅ ਫੈਲਾਉਣ ਦੇ ਲੱਗੇ ਇਲਜ਼ਾਮ
ਮੁੰਬਈ/ਬਿਊਰੋ ਨਿਊਜ਼
ਮੁੰਬਈ ਪੁਲਿਸ ਨੇ ਅੱਜ ਅਦਾਕਾਰਾ ਕੰਗਣਾ ਰਨੌਤ ਅਤੇ ਉਸ ਦੀ ਭੈਣ ਰੰਗੋਲੀ ਨੂੰ ਪੇਸ਼ ਹੋਣ ਲਈ ਅੱਜ ਤੀਜੀ ਵਾਰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਭੈਣਾਂ ‘ਤੇ ਭਾਈਚਾਰਕ ਤਣਾਅ ਫੈਲਾਉਣ ਦੇ ਇਲਜ਼ਾਮ ਹਨ। ਇਨ੍ਹਾਂ ਦੋਵਾਂ ਭੈਣਾਂ ਨੇ ਸ਼ੋਸ਼ਲ ਮੀਡੀਆ ‘ਤੇ ਇਤਰਾਜਯੋਗ ਟਿੱਪਣੀਆਂ ਵੀ ਕੀਤੀਆਂ ਸਨ, ਇਸੇ ਕਰਕੇ 23 ਅਤੇ 24 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਧਿਆਨ ਰਹੇ ਕਿ ਇਨ੍ਹਾਂ ਨੂੰ ਪਹਿਲਾਂ ਕ੍ਰਮਵਾਰ 26 ਅਤੇ 27 ਅਕਤੂਬਰ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਇਹ ਪੇਸ਼ ਨਹੀਂ ਹੋਈਆਂ ਸਨ। ਬਾਅਦ ਵਿਚ ਉਨ੍ਹਾਂ ਨੂੰ 9 ਅਤੇ 10 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ, ਉਹ ਫਿਰ ਵੀ ਪੇਸ਼ ਨਹੀਂ ਹੋਈਆਂ ਸਨ।

RELATED ARTICLES
POPULAR POSTS